ਜਲੰਧਰ ਵਿਖੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵਲੋਂ ਅਹਿਮ ਪ੍ਰੈਸ ਕਾਨਫਰੰਸ

ਜਲੰਧਰ, 20 ਅਗਸਤ-ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਜਲੰਧਰ ਪੁੱਜੇ ਹਨ ਤੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇਕ ਪ੍ਰੈਸ ਕਾਨਫਰੰਸ ਰਾਹੀਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਦਯੋਗਪਤੀਆਂ ਦੀ 30 ਤੋਂ 40 ਸਾਲ ਪੁਰਾਣੀ ਮੰਗ ਸੀ, ਜਿਸ ਨੂੰ ਜਲਦ ਹੀ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਓ.ਟੀ.ਐਸ. ਅਤੇ ਕੁਝ ਛੋਟੇ ਪਲਾਟ ਅਲਾਟ ਕੀਤੇ ਹਨ। ਉਦਯੋਗਿਕ ਖੇਤਰ ਜਾਂ ਫੋਕਲ ਪੁਆਇੰਟ ਵਿਚ ਹਰ 2 ਤੋਂ 3 ਮਹੀਨਿਆਂ ਬਾਅਦ ਵਿਕਲਪ ਦੀ ਪ੍ਰਕਿਰਿਆ ਜਾਰੀ ਰਹੇਗੀ। ਪੀ.ਐਸ.ਆਈ. ਦੇ ਸਾਰੇ ਪਲਾਟਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਸਰਕਾਰ ਉਦਯੋਗਪਤੀਆਂ ਲਈ ਇਕ ਲੱਖ 14 ਹਜ਼ਾਰ ਕਰੋੜ ਦਾ ਨਿਵੇਸ਼ ਲੈ ਕੇ ਆਈ ਹੈ। ਉਦਯੋਗਪਤੀ ਦੀ ਸਮੱਸਿਆ ਦੀ ਅਰਜ਼ੀ ਦਾ 85 ਪ੍ਰਤੀਸ਼ਤ ਹੱਲ ਹੋ ਗਿਆ ਹੈ ਅਤੇ 10 ਤੋਂ 15 ਪ੍ਰਤੀਸ਼ਤ ਜਲਦੀ ਹੀ ਹੱਲ ਹੋ ਜਾਵੇਗਾ। ਉਦਯੋਗਿਕ ਖੇਤਰ ਜਾਂ ਫੋਕਲ ਪੁਆਇੰਟ ਵਿਚ ਹਰ 2-3 ਮਹੀਨਿਆਂ ਬਾਅਦ ਵਿਕਲਪ ਦੀ ਪ੍ਰਕਿਰਿਆ ਜਾਰੀ ਰਹੇਗੀ। ਪੀ.ਐਸ.ਆਈ. ਦੇ ਸਾਰੇ ਪਲਾਟਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਪੀ.ਐਸ.ਆਈ. ਇਕ ਹੋਰ ਨੀਤੀ ਲੈ ਕੇ ਆਇਆ ਹੈ, ਜਿਸ ਵਿਚ ਪੁਲਿਸ ਸੈਸ਼ਨ, ਜਨਰਲ ਕਲੀਨਿਕ ਅਤੇ ਫਾਇਰ ਬ੍ਰਿਗੇਡ ਨੂੰ ਮੁਫਤ ਪਲਾਟ ਦਿੱਤੇ ਜਾਣਗੇ।