ਮੀਂਹ ਦਾ ਪਾਣੀ ਘਰਾਂ 'ਚ ਵੜਨ ਕਾਰਨ ਲੋਕ ਹੋਏ ਪ੍ਰੇਸ਼ਾਨ

ਕਟਾਰੀਆਂ, 20 ਅਗਸਤ (ਪ੍ਰੇਮੀ ਸੰਧਵਾਂ)-ਦੋ ਘੰਟੇ ਤੋਂ ਵੱਧ ਪਏ ਭਾਰੀ ਮੋਹਲੇਧਾਰ ਮੀਂਹ ਨੇ ਹਰ ਪਾਸੇ ਜਲਥਲ ਕਰ ਦਿੱਤਾ, ਜਿਸ ਕਾਰਨ ਲੋਕਾਂ ਨੂੰ ਜਿਥੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਮਜ਼ਦੂਰ ਭਰਾਵਾਂ ਨੂੰ ਖਾਲੀ ਹੱਥ ਘਰਾਂ ਨੂੰ ਆਉਣਾ ਪਿਆ। ਉਥੇ ਹੀ ਹਰੇ ਚਾਰੇ ਦੇ ਨੀਵੇਂ ਖੇਤਾਂ ਵਿਚ ਪਾਣੀ ਭਰਨ ਨਾਲ ਕਿਸਾਨ ਆਪਣੇ ਮਾਲ ਡੰਗਰ ਨੂੰ ਤੂੜੀ ਪਾਉਣ ਲਈ ਮਜਬੂਰ ਹੋਣਗੇ। ਕਿਸਾਨ ਆਗੂ ਨਿਰਮਲ ਸਿੰਘ ਸੰਧੂ, ਬਲਦੇਵ ਸਿੰਘ ਮਕਸੂਦਪੁਰ-ਸੂੰਢ ਤੇ ਸੰਦੀਪ ਸਿੰਘ ਲਾਲੀ ਗਦਾਣੀ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਮੁਸੀਬਤ ਵੇਲੇ ਸਰਕਾਰ ਕਿਸਾਨਾਂ ਦੀ ਬਾਂਹ ਫੜੇ।