ਕਾਰੋਬਾਰੀ ਪ੍ਰਿੰਕਲ ਲੁਧਿਆਣਾ ਗ੍ਰਿਫ਼ਤਾਰ

ਲੁਧਿਆਣਾ, 20 ਅਗਸਤ (ਜਗਮੀਤ ਸਿੰਘ)- ਇਕ ਵਕੀਲ ਦੀ ਪਤਨੀ ਬਾਰੇ ਸੋਸ਼ਲ ਮੀਡੀਆ ਉਪਰ ਲਾਈਵ ਹੋ ਕੇ ਗਲਤ ਸ਼ਬਦ ਬੋਲਣ ਦੇ ਇਕ ਪੁਰਾਣੇ ਮਾਮਲੇ ਵਿਚ ਲੁਧਿਆਣਾ ਪੁਲਿਸ ਨੇ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਲੁਧਿਆਣਾ ਨੂੰ ਬੀਤੀ ਰਾਤ ਗ੍ਰਿਫ਼ਤਾਰ ਕੀਤਾ ਹੈ। ਮਾਮਲਾ 2022 ਦਾ ਦੱਸਿਆ ਜਾ ਰਿਹਾ ਹੈ, ਜਿਸ ਵਿਚ ਲੁਧਿਆਣਾ ਪੁਲਿਸ ਨੇ ਵਕੀਲ ਦੀ ਸ਼ਿਕਾਇਤ ਤੋਂ ਬਾਅਦ ਪ੍ਰਿੰਕਲ ਲੁਧਿਆਣਾ ਖਿਲਾਫ਼ ਕੇਸ ਦਰਜ ਕੀਤਾ ਸੀ, ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ, ਜਿਸ ਦੇ ਬਾਅਦ ਵਕੀਲ ਵਲੋਂ ਅਦਾਲਤ ਵਿਚ ਅਪੀਲ ਕਰਨ ’ਤੇ ਪੁਲਿਸ ਨੇ ਅਦਾਲਤ ਦੇ ਹੁਕਮਾਂ ਦੇ ਬਾਅਦ ਪ੍ਰਿੰਕਲ ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ।
ਦੱਸਣਯੋਗ ਹੈ ਕਿ ਪ੍ਰਿੰਕਲ ਲੁਧਿਆਣਾ ਦਾ ਵਿਵਾਦਾਂ ਨਾਲ ਨਾਮ ਜੁੜਦਾ ਰਿਹਾ ਹੈ ਅਤੇ ਪਿਛਲੇ ਸਮੇਂ ਵਿਚ ਇਕ ਵਿਵਾਦ ਦੇ ਗਰਮਾਉਣ ਦੇ ਬਾਅਦ ਪ੍ਰਿੰਕਲ ਉਪਰ ਉਦੋਂ ਹਮਲਾ ਵੀ ਹੋਇਆ ਸੀ, ਜਦੋਂ ਉਹ ਆਪਣੀ ਦੁਕਾਨ ਉੱਪਰ ਬੈਠਾ ਹੋਇਆ ਸੀ।