JALANDHAR WEATHER

ਰਾਹੁਲ ਜੀ ਕਿਸੇ ਹਮਲੇ ਤੋਂ ਨਹੀਂ ਡਰਦੇ- ਪਿ੍ਅੰਕਾ ਗਾਂਧੀ

ਨਵੀਂ ਦਿੱਲੀ, 19 ਅਗਸਤ- ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਇਨ੍ਹਾਂ 10-11 ਸਾਲਾਂ ਵਿਚ, ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਲਈ ਉਨ੍ਹਾਂ (ਭਾਜਪਾ) ਨੇ ਨਹਿਰੂ ਜੀ ’ਤੇ ਜ਼ਿੰਮੇਵਾਰੀ ਤੋਂ ਹੱਥ ਧੋਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ, ਅਤੀਤ ਬਾਰੇ ਗੱਲ ਕਰਨਾ ਬੰਦ ਕਰਨਾ ਚਾਹੀਦਾ ਹੈ ਅਤੇ ਅੱਜ ਕੀ ਹੋ ਰਿਹਾ ਹੈ, ਬਾਰੇ ਗੱਲ ਕਰਨੀ ਚਾਹੀਦੀ ਹੈ।

ਉਨ੍ਹਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਐਸ.ਆਈ.ਆਰ. ਕਿਉਂ ਕੀਤਾ ਜਾ ਰਿਹਾ ਹੈ ਅਤੇ ਵੋਟ ਚੋਰੀ ਦੇ ਮੁੱਦੇ ਬਾਰੇ ਗੱਲ ਕਰਨੀ ਚਾਹੀਦੀ ਹੈ। ਜੇਕਰ ਇਹ ਸੱਚ ਨਹੀਂ ਹੈ, ਤਾਂ ਜਨਤਾ ਨੂੰ ਦੱਸੋ। ਉਨ੍ਹਾਂ ਅੱਗੇ ਕਿਹਾ ਕਿ ਇਸ ‘ਵੋਟ ਚੋਰੀ’ ਮੁੱਦੇ ’ਤੇ, ਉਨ੍ਹਾਂ (ਚੋਣ ਕਮਿਸ਼ਨ) ਨੂੰ ਸੱਚ ਦੱਸਣਾ ਚਾਹੀਦਾ ਹੈ, ‘‘ਰਾਹੁਲ ਜੀ ਕਿਸੇ ਹਮਲੇ ਸੇ ਨਹੀਂ ਡਰਤੇ, ਸਹਿ ਲੇਂਗੇ ਸਭ ਕੁਝ ਔਰ ਪੀਛੇ ਨਹੀਂ ਹਟੇਗੇਂ...ਕਿਉਂਕਿ ਉਹ ਰਾਹੁਲ ਜੀ ਦੁਆਰਾ ਉਠਾਏ ਗਏ ਸਵਾਲਾਂ ਦੇ ਜਵਾਬ ਦੇਣ ਦੇ ਯੋਗ ਨਹੀਂ ਹਨ, ਇਸ ਲਈ ਉਹ ਹਲਫ਼ਨਾਮੇ, ਨਹਿਰੂ ਜੀ, ਇੰਦਰਾ ਜੀ ਬਾਰੇ ਗੱਲ ਕਰਨਾ ਸ਼ੁਰੂ ਕਰ ਦਿੰਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ