ਦੇਸ਼ ਦੇ ਪਹਿਲੇ ਏਅਰਕੰਡੀਸ਼ਨਡ ਰੇਲਵੇ ਸਟੇਸ਼ਨ ਅਟਾਰੀ ਵਿਖੇ ਝੰਡਾ ਲਹਿਰਾਇਆ ਗਿਆ

ਅਟਾਰੀ (ਅੰਮ੍ਰਿਤਸਰ) 15 ਅਗਸਤ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ) - ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਸਭ ਤੋਂ ਪਹਿਲੇ ਰੇਲ ਮਾਰਗ 'ਤੇ ਸਥਿਤ ਭਾਰਤ ਦੇਸ਼ ਦੇ ਪਹਿਲੇ ਏਅਰਕੰਡੀਸ਼ਨਡ ਰੇਲਵੇ ਸਟੇਸ਼ਨ ਅਟਾਰੀ ਵਿਖੇ ਅੱਜ ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਕੌਮੀ ਤਿਰੰਗਾ ਝੰਡਾ ਲਹਿਰਾਇਆ ਗਿਆ।
ਇਸ ਤੋਂ ਪਹਿਲਾਂ ਆਰਪੀਐਫ ਦੇ ਜਵਾਨਾਂ ਵਲੋਂ ਸੁਪਰੀਡੈਂਟ ਰੇਲਵੇ, ਇੰਸਪੈਕਟਰ ਆਰਪੀਐਫ ਜੈ ਸਿੰਘ ਤੇ ਚੌਂਕੀ ਇੰਚਾਰਜ ਜੀਆਰਪੀ ਰਸ਼ਪਾਲ ਸਿੰਘ ਨੂੰ ਗਾਰਡ ਆਫ ਆਨਰ ਦੇ ਕੇ ਅਟਾਰੀ ਰੇਲਵੇ ਸਟੇਸ਼ਨ ਵਿਖੇ ਜੀ ਆਇਆ ਨੂੰ ਕਿਹਾ ਗਿਆ ਤੇ ਸਲਾਮੀ ਦਿੱਤੀ ਗਈ। ਇਸ ਮੌਕੇ ਸਟੇਸ਼ਨ ਮਾਸਟਰ ਦਲਜੀਤ ਸਿੰਘ ਵਲੋਂ ਅਟਾਰੀ ਰੇਲਵੇ ਸਟੇਸ਼ਨ ਵਿਖੇ ਕੌਮੀ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਦੌਰਾਨ ਇੰਸਪੈਕਟਰ ਆਰਪੀਐਫ ਜੈ ਸਿੰਘ ਸਮੇਤ ਇੰਚਾਰਜ ਜੀਆਰਪੀ ਰਸ਼ਪਾਲ ਸਿੰਘ ਹਾਜ਼ਰ ਸਨ।