JALANDHAR WEATHER

ਸੰਸਦ ਦੇ ਮੌਨਸੂਨ ਇਜਲਾਸ ਦਾ ਅੱਜ 16ਵਾਂ ਦਿਨ, ਵਿੱਤ ਮੰਤਰੀ ਕਰ ਸਕਦੇ ਹਨ ਸੋਧਿਆ ਹੋਇਆ ਆਮਦਨ ਟੈਕਸ ਬਿੱਲ

ਨਵੀਂ ਦਿੱਲੀ, 11 ਅਗਸਤ- ਅੱਜ ਸੰਸਦ ਦੇ ਮਾਨਸੂਨ ਇਜਲਾਸ ਦਾ 16ਵਾਂ ਦਿਨ ਹੈ। ਲੋਕ ਸਭਾ ਅਤੇ ਰਾਜ ਸਭਾ ਦੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰ ਅੱਜ ਸੰਸਦ ਦੇ ਮਕਰ ਦੁਆਰ ਤੋਂ ਚੋਣ ਕਮਿਸ਼ਨ ਦਫ਼ਤਰ ਤੱਕ ਮਾਰਚ ਕੱਢਣਗੇ। ਇਹ ਮਾਰਚ ਸਵੇਰੇ 11:30 ਵਜੇ ਸ਼ੁਰੂ ਹੋਵੇਗਾ। ਹਾਲਾਂਕਿ, ਦਿੱਲੀ ਪੁਲਿਸ ਨੇ ਕਿਹਾ ਹੈ ਕਿ ਇੰਡੀਆ ਬਲਾਕ ਨੇ ਅਜੇ ਤੱਕ ਮਾਰਚ ਲਈ ਕੋਈ ਇਜਾਜ਼ਤ ਨਹੀਂ ਲਈ ਹੈ।

ਇਸ ਦੌਰਾਨ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲੋਕ ਸਭਾ ਵਿਚ ਸੋਧਿਆ ਹੋਇਆ ਆਮਦਨ ਟੈਕਸ ਬਿੱਲ 2025 ਪੇਸ਼ ਕਰ ਸਕਦੇ ਹਨ। 8 ਅਗਸਤ ਨੂੰ ਸੀਤਾਰਮਨ ਨੇ 31 ਮੈਂਬਰੀ ਚੋਣ ਕਮੇਟੀ ਤੋਂ ਬਦਲਾਅ ਲਈ ਸੁਝਾਵਾਂ ਤੋਂ ਬਾਅਦ ਨਵਾਂ ਆਮਦਨ ਟੈਕਸ ਬਿੱਲ 2025 ਵਾਪਸ ਲੈ ਲਿਆ।

ਸੰਸਦੀ ਕਮੇਟੀ ਨੇ 21 ਜੁਲਾਈ ਨੂੰ ਲੋਕ ਸਭਾ ਵਿਚ ਰਿਪੋਰਟ ਪੇਸ਼ ਕੀਤੀ। ਕਮੇਟੀ ਨੇ ਸੁਝਾਅ ਦਿੱਤਾ ਸੀ ਕਿ ਬਿੱਲ ਵਿਚਲੀਆਂ ਚੀਜ਼ਾਂ ਨੂੰ ਹੋਰ ਸਪੱਸ਼ਟ ਅਤੇ ਸਖ਼ਤ ਬਣਾਇਆ ਜਾਣਾ ਚਾਹੀਦਾ ਹੈ। ਅ-ਸਪੱਸ਼ਟ ਚੀਜ਼ਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਨਵੇਂ ਕਾਨੂੰਨ ਨੂੰ ਮੌਜੂਦਾ ਢਾਂਚੇ ਨਾਲ ਜੋੜਿਆ ਜਾਣਾ ਚਾਹੀਦਾ ਹੈ। ਚੋਣ ਕਮੇਟੀ ਨੇ 4584 ਪੰਨਿਆਂ ਦੀ ਰਿਪੋਰਟ ਵਿਚ ਕੁੱਲ 566 ਸੁਝਾਅ ਅਤੇ ਸਿਫ਼ਾਰਸ਼ਾਂ ਦਿੱਤੀਆਂ ਸਨ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਿਰੋਧੀ ਧਿਰ ਨੇ ਬਿਹਾਰ ਵਿਚ ਐਸ.ਆਈ.ਆਰ. ਦੇ ਮੁੱਦੇ ’ਤੇ ਲੋਕ ਸਭਾ ਅਤੇ ਰਾਜ ਸਭਾ ਵਿਚ ਹੰਗਾਮਾ ਕੀਤਾ। ਇਸ ਕਾਰਨ ਦੋਵਾਂ ਸਦਨਾਂ ਨੂੰ 11 ਅਗਸਤ ਨੂੰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ