ਬਿਜਲੀ ਨਿਗਮ ਦੇ ਮੁਲਾਜ਼ਮਾਂ ਵਲੋਂ ਗੇਟ ਰੈਲੀ

ਬਲਾਚੌਰ, (ਨਵਾਂਸ਼ਹਿਰ), 11 ਅਗਸਤ (ਦੀਦਾਰ ਸਿੰਘ ਬਲਾਚੌਰੀਆ)- ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤਿੰਨ ਦਿਨ ਲਈ ਬਿਜਲੀ ਨਿਗਮ ਦੇ ਮੁਲਾਜ਼ਮ ਸਮੂਹਿਕ ਛੁੱਟੀ ਲੈ ਹੜਤਾਲ ’ਤੇ ਚਲੇ ਗਏ। ਇਸ ਮੌਕੇ ਮੌਕੇ ਬਲਾਚੌਰ ਉਪ ਮੰਡਲਾਂ ਨਾਲ ਸੰਬੰਧਿਤ ਮੁਲਾਜ਼ਮਾਂ ਵਲੋਂ ਗੇਟ ਰੈਲੀ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸਰਗਰਮ ਆਗੂਆਂ ਅਮਰੀਕ ਸਿੰਘ ਜਾਡਲੀ ਵਿਨੋਦ ਕੁਮਾਰ ਜਸਵਿੰਦਰ ਬੰਗੜ ਅਤੇ ਇਕਬਾਲ ਸਿੰਘ ਸਹੋਤਾ ਨੇ ਸਰਕਾਰ ਤੇ ਨਿਗਮ ਦੀ ਮੁਲਾਜ਼ਮਾਂ ਪ੍ਰਤੀ ਬੇਰੁਖੇ ਵਤੀਰੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ।