ਜੰਮੂ-ਕਸ਼ਮੀਰ : ਕਿਸ਼ਤਵਾੜ 'ਚ ਅੱਤਵਾਦ ਵਿਰੋਧੀ ਕਾਰਵਾਈ ਦੌਰਾਨ ਹੁਣ ਤੱਕ ਇਕ ਅੱਤਵਾਦੀ ਢੇਰ

ਕੁਲਗਾਮ (ਜੰਮੂ-ਕਸ਼ਮੀਰ), 10 ਅਗਸਤ - ਜੰਮੂ ਅਤੇ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਅੱਜ ਲਗਾਤਾਰ ਦਸਵੇਂ ਦਿਨ ਵੀ ਕਾਰਵਾਈ ਜਾਰੀ ਹੈ।ਹੁਣ ਤੱਕ ਇੱਕ ਅੱਤਵਾਦੀ ਨੂੰ ਮਾਰ ਮੁਕਾਇਆ ਗਿਆ ਹੈ।ਦੱਸ ਦਈਏ ਕਿ ਭਾਰਤੀ ਫ਼ੌਜ ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਦੇ ਡੂਲ ਦੇ ਜਨਰਲ ਖੇਤਰ ਵਿਚ ਅੱਤਵਾਦ ਵਿਰੋਧੀ ਕਾਰਵਾਈ ਸ਼ੁਰੂ ਕੀਤੀ ਹੈ। ਭਾਰਤੀ ਫ਼ੌਜ ਦੀ ਨਾਈਟ ਕੋਰ ਅਨੁਸਾਰ ਦੁਲ ਖੇਤਰ ਵਿਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ ਹੈ।
ਇਲਾਕੇ ਵਿਚ ਗੋਲੀਬਾਰੀ ਦੀ ਆਵਾਜ਼ ਸੁਣਾਈ ਦੇ ਰਹੀ ਹੈ।ਇਸ ਦੇ ਨਾਲ ਹੀ, ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਜੰਮੂ-ਕਸ਼ਮੀਰ ਦੇ ਸਭ ਤੋਂ ਲੰਬੇ ਅੱਤਵਾਦ ਵਿਰੋਧੀ ਆਪ੍ਰੇਸ਼ਨਾਂ ਵਿਚੋਂ ਇਕ, ਆਪ੍ਰੇਸ਼ਨ ਅਖਾਲ ਵਿਚ ਸ਼ਨੀਵਾਰ ਨੂੰ ਨੌਵੇਂ ਦਿਨ ਵੀ ਗੋਲੀਬਾਰੀ ਜਾਰੀ ਰਹੀ। ਪਰ ਇਸ ਦੌਰਾਨ, ਜ਼ਿਲ੍ਹੇ ਵਿਚ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਨਾਲ ਰਾਤ ਭਰ ਹੋਈ ਮੁੱਠਭੇੜ ਵਿਚ ਦੋ ਫ਼ੌਜ ਦੇ ਜਵਾਨ ਸ਼ਹੀਦ ਹੋ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ। ਦੱਸ ਦੇਈਏ ਕਿ ਸੁਰੱਖਿਆ ਬਲ ਜ਼ਿਲ੍ਹੇ ਦੇ ਅਖਾਲ ਜੰਗਲੀ ਖੇਤਰ ਵਿਚ ਲੁਕੇ ਅੱਤਵਾਦੀਆਂ ਨਾਲ ਮੁਕਾਬਲਾ ਜਾਰੀ ਰੱਖ ਰਹੇ ਹਨਅਤੇ ਸੀਨੀਅਰ ਪੁਲਿਸ ਅਤੇ ਫ਼ੌਜ ਅਧਿਕਾਰੀ 24 ਘੰਟੇ ਆਪ੍ਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ।