JALANDHAR WEATHER

ਯੂ.ਪੀ. : ਮੁਰਾਦਾਬਾਦ ਵਿਚ ਰਾਮਗੰਗਾ ਨਦੀ ਦਾ ਪਾਣੀ ਦੂਜੇ ਦਿਨ ਵੀ ਖ਼ਤਰੇ ਦੇ ਨਿਸ਼ਾਨ ਤੋਂ ਪਾਰ

ਮੁਰਾਦਾਬਾਦ (ਯੂ.ਪੀ.), 10 ਅਗਸਤ - ਰਾਮਗੰਗਾ ਦੂਜੇ ਦਿਨ ਵੀ ਲਾਲ ਨਿਸ਼ਾਨ ਤੋਂ ਉੱਪਰ ਰਹੀ। ਸ਼ਨੀਵਾਰ ਨੂੰ ਨਦੀ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ (191.25 ਮੀਟਰ) ਤੋਂ 65 ਸੈਂਟੀਮੀਟਰ ਉੱਪਰ ਪਹੁੰਚ ਗਿਆ ਸੀ। ਕੁੰਡਾਰਕੀ ਖੇਤਰ ਦੇ ਕਿਸਾਨ ਦਿਨੇਸ਼ ਸੈਣੀ (32) ਦੀ ਹੜ੍ਹ ਦੇ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ ਜਦਕਿ ਹਾਈ ਸਕੂਲ ਦਾ ਵਿਦਿਆਰਥੀ ਕਪਿਲ, ਕੰਠ ਖੇਤਰ ਵਿਚ ਕਰੂਲਾ ਨਦੀ ਵਿਚ ਨਹਾਉਂਦੇ ਸਮੇਂ ਰੁੜ੍ਹ ਗਿਆ। ਪੁਲਿਸ ਪ੍ਰਸ਼ਾਸਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਲੋਕਾਂ ਨੂੰ ਬਾਹਰ ਕੱਢ ਕੇ ਕਿਸੇ ਹੋਰ ਥਾਂ 'ਤੇ ਭੇਜ ਦਿੱਤਾ ਹੈ।
ਆਸ਼ਿਆਨਾ ਕਾਲੋਨੀ ਦੇ ਸ਼ਮਸ਼ਾਨਘਾਟ ਵਿਚ ਪਾਣੀ ਭਰਨ ਕਾਰਨ, ਪੁਲਿਸ ਨੇ ਆਈ ਇੰਸਟੀਚਿਊਟ ਨੂੰ ਜਾਣ ਵਾਲੀ ਸੜਕ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਹੈ। ਇਸਲਾਮ ਨਗਰ ਰੋਡ 'ਤੇ ਬੈਰੀਕੇਡ ਲਗਾਏ ਗਏ ਹਨ। ਜਾਮਾ ਮਸਜਿਦ ਖੇਤਰ ਵਿਚ ਨਦੀ ਦੇ ਕੰਢੇ ਸਥਿਤ ਮੁਹੱਲਿਆਂ ਦੇ ਘਰਾਂ ਵਿਚ ਪਾਣੀ ਦਾਖ਼ਲ ਹੋ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਕਰਕੇ ਕਈ ਘਰਾਂ ਦੇ ਲੋਕਾਂ ਨੂੰ ਦੂਜੀ ਥਾਂ 'ਤੇ ਤਬਦੀਲ ਕਰ ਦਿੱਤਾ ਹੈ। ਨਿਰਮਾਣ ਅਧੀਨ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਵਿਚ ਪਾਣੀ ਭਰਨ ਕਾਰਨ ਕੰਮ ਠੱਪ ਹੋ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ