ਟਰੰਪ ਨੇ 35 ਵਾਰ ਜੰਗਬੰਦੀ ਦੀ ਪਹਿਲ ਕਰਨ ਦੀ ਗੱਲ ਕਿਉਂ ਕਹੀ, ਹਵਾਈ ਸੈਨਾ ਮੁਖੀ ਏਅਰ ਚੀਫ ਦੇ ਬਿਆਨ 'ਤੇ ਪ੍ਰਮੋਦ ਤਿਵਾੜੀ

ਨਵੀਂ ਦਿੱਲੀ, 10 ਅਗਸਤ - ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਦੇ ਬਿਆਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾੜੀ ਕਹਿੰਦੇ ਹਨ, "ਸਾਨੂੰ ਭਾਰਤੀ ਫ਼ੌਜ ਦੀ ਬਹਾਦਰੀ 'ਤੇ ਪੂਰਾ ਵਿਸ਼ਵਾਸ ਹੈ। ਸਾਡਾ ਸਵਾਲ ਵੱਖਰਾ ਹੈ। ਅਸੀਂ ਪੁੱਛ ਰਹੇ ਹਾਂ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ 35 ਵਾਰ ਜੰਗਬੰਦੀ ਦੀ ਪਹਿਲ ਕੲਨ ਦੀ ਗੱਲ ਕਿਉਂ ਕਹੀ। ਜੇਕਰ ਉਹ ਇਹ ਕਹਿ ਰਹੇ ਹਨ, ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਸ ਦਾ ਵਿਰੋਧ ਕਰਨ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ।"