JALANDHAR WEATHER

ਆਪ੍ਰੇਸ਼ਨ ਸੰਧੂਰ 'ਤੇ ਹਵਾਈ ਸੈਨਾ ਮੁਖੀ ਵਲੋਂ ਦਿੱਤੇ ਬਿਆਨ ਦੇ ਸਮੇਂ 'ਤੇ, ਇਮਰਾਨ ਮਸੂਦ ਨੇ ਉਠਾਏ ਸਵਾਲ

ਸਹਾਰਨਪੁਰ (ਯੂ.ਪੀ.), 10 ਅਗਸਤ - ਆਪ੍ਰੇਸ਼ਨ ਸੰਧੂਰ 'ਤੇ ਹਵਾਈ ਸੈਨਾ ਦੇ ਮੁਖੀ, ਏਅਰ ਚੀਫ ਮਾਰਸ਼ਲ ਏਪੀ ਸਿੰਘ ਦੇ ਬਿਆਨ 'ਤੇ, ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਮਸੂਦ ਨੇ ਕਿਹਾ, "... ਮੈਨੂੰ ਬਿਆਨ ਦਾ ਸਮਾਂ ਸਮਝ ਨਹੀਂ ਆ ਰਿਹਾ... ਕੀ ਇਹ ਸਭ ਮੁੱਦੇ ਨੂੰ ਬਦਲਣ ਅਤੇ ਚੋਣ ਕਮਿਸ਼ਨ ਵਿਰੁੱਧ ਦੋਸ਼ਾਂ ਨੂੰ ਛੁਪਾਉਣ ਲਈ ਕਿਹਾ ਜਾ ਰਿਹਾ ਹੈ?... ਸਾਨੂੰ ਆਪਣੀ ਫ਼ੌਜ 'ਤੇ ਪੂਰਾ ਭਰੋਸਾ ਹੈ... ਉਨ੍ਹਾਂ ਦੀ ਹਿੰਮਤ ਅਤੇ ਬਹਾਦਰੀ ਦੇ ਕਾਰਨ, ਅਸੀਂ ਪੁੱਛਦੇ ਹਾਂ: ਪੀਓਕੇ ਨੂੰ ਆਸਾਨੀ ਨਾਲ ਲੈਣ ਦੀ ਹਿੰਮਤ ਰੱਖਣ ਦੇ ਬਾਵਜੂਦ, ਉਹ ਇਹ ਕਿਉਂ ਨਹੀਂ ਕਰ ਸਕਦੇ?"
ਦੱਸ ਦਈਏ ਕਿ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਕੱਲ੍ਹ ਭਾਰਤੀ ਹਵਾਈ ਸੈਨਾ ਨੇ 'ਆਪ੍ਰੇਸ਼ਨ ਸੰਧੂਰ' ਦੌਰਾਨ ਪਾਕਿਸਤਾਨ ਦੇ 5 ਲੜਾਕੂ ਜਹਾਜ਼ਾਂ ਤੇ ਇਕ ਵੱਡੇ ਜਹਾਜ਼ ਨੂੰ ਡੇਗਣ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਇਸ ਨੂੰ ਭਾਰਤ ਦੁਆਰਾ ਜ਼ਮੀਨ ਤੋਂ ਹਵਾ 'ਚ ਮਾਰ ਸੁੱਟਣ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਦੱਸਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ