ਉਤਰਾਖੰਡ:ਆਫ਼ਤ ਪ੍ਰਭਾਵਿਤ ਖੇਤਰਾਂ ਲਈ ਹਵਾਈ ਸੰਚਾਲਨ ਮੁੜ ਸ਼ੁਰੂ ਕਰਨ ਵਾਸਤੇ ਪ੍ਰਸ਼ਾਸਨ ਕਰ ਰਿਹਾ ਹੈ ਮੌਸਮ ਦੇ ਸੁਧਰਨ ਦੀ ਉਡੀਕ

ਦੇਹਰਾਦੂਨ, 10 ਅਗਸਤ - ਪ੍ਰਸ਼ਾਸਨ ਮੌਸਮ ਦੇ ਸੁਧਰਨ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਉੱਤਰਕਾਸ਼ੀ ਦੇ ਮਤਲੀ ਹੈਲੀਪੈਡ ਤੋਂ ਧਾਰਲੀ ਅਤੇ ਹਰਸਿਲ ਦੇ ਆਫ਼ਤ ਪ੍ਰਭਾਵਿਤ ਖੇਤਰਾਂ ਲਈ ਹਵਾਈ ਸੰਚਾਲਨ ਮੁੜ ਸ਼ੁਰੂ ਕੀਤਾ ਜਾ ਸਕੇ।
ਉੱਤਰਕਾਸ਼ੀ ਦੇ ਧਾਰਲੀ ਵਿਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ। ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਬਚਾਅ ਕਾਰਜ ਦੇ ਚੌਥ ਦਿਨ ਮੌਸਮ ਖਰਾਬ ਹੋਣ ਕਾਰਨ ਬਚਾਅ ਕਾਰਜ ਰੋਕਣਾ ਪਿਆ। ਹੁਣ ਤੱਕ 657 ਫਸੇ ਹੋਏ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਹਵਾਈ ਸੈਨਾ ਦੇ ਚਿਨੂਕ ਹੈਲੀਕਾਪਟਰ ਰਾਹੀਂ ਭਾਰੀ ਮਸ਼ੀਨਰੀ ਅਤੇ ਸਪਲਾਈ ਪਹੁੰਚਾਈ ਗਈ ਹੈ।