JALANDHAR WEATHER

ਯਮਨ 'ਚ ਸਮੁੰਦਰ ਵਿਚਾਲੇ ਪਲਟੀ ਕਿਸ਼ਤੀ ; 68 ਅਫਰੀਕੀ ਪ੍ਰਵਾਸੀਆਂ ਦੀ ਮੌਤ

ਸਾਨਾ , 4 ਅਗਸਤ - ਯਮਨ ਤੱਟ 'ਤੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਡੁੱਬਣ ਕਾਰਨ 68 ਲੋਕਾਂ ਦੀ ਮੌਤ ਹੋ ਗਈ ਹੈ ਅਤੇ 74 ਹੋਰ ਲਾਪਤਾ ਹਨ। ਬਚਾਅ ਅਤੇ ਖੋਜ ਕਾਰਜ ਜਾਰੀ ਹਨ। ਇਹ ਘਟਨਾ ਰਾਤ ਨੂੰ ਵਾਪਰੀ, ਜਦੋਂ ਸਥਾਨਕ ਸਮੇਂ ਅਨੁਸਾਰ ਰਾਤ 11 ਵਜੇ ਦੇ ਕਰੀਬ ਅਬਯਾਨ ਸੂਬੇ ਦੇ ਤੱਟਵਰਤੀ ਪਾਣੀਆਂ ਵਿਚ ਖ਼ਰਾਬ ਮੌਸਮ ਅਤੇ ਤੇਜ਼ ਹਵਾਵਾਂ ਕਾਰਨ 154 ਇਥੋਪੀਆਈ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ। ਕਿਸ਼ਤੀ ਵਿਚ ਸਵਾਰ ਜ਼ਿਆਦਾਤਰ ਲੋਕ ਇਥੋਪੀਆ ਦੇ ਸਨ।ਸੁਰੱਖਿਆ ਸੂਤਰਾਂ ਅਨੁਸਾਰ, ਦਿਨ ਭਰ 68 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅਤੇ 12 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਬਚਾਏ ਗਏ ਕੁਝ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਸਾਰੇ ਹੌਰਨ ਆਫ਼ ਅਫਰੀਕਾ ਤੋਂ ਤਸਕਰੀ ਵਾਲੀ ਕਿਸ਼ਤੀ ਰਾਹੀਂ ਯਮਨ ਅਤੇ ਫਿਰ ਖਾੜੀ ਦੇਸ਼ਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ।ਆਈ.ਓ.ਐਮ. ਨੇ ਪਿਛਲੇ ਸਾਲ ਲਾਲ ਸਾਗਰ ਦੇ ਰਸਤੇ 'ਤੇ ਘੱਟੋ-ਘੱਟ 558 ਮੌਤਾਂ ਦਰਜ ਕੀਤੀਆਂ, ਜਿਨ੍ਹਾਂ ਵਿਚੋਂ 462 ਕਿਸ਼ਤੀਆਂ ਹਾਦਸਿਆਂ ਵਿਚ ਹੋਈਆਂ। ਸੰਯੁਕਤ ਰਾਸ਼ਟਰ ਦੀ ਮਾਈਗ੍ਰੇਸ਼ਨ ਏਜੰਸੀ ਦੇ ਅਨੁਸਾਰ, ਪਿਛਲੇ ਮਹੀਨੇ, ਤਸਕਰਾਂ ਦੁਆਰਾ ਲਾਲ ਸਾਗਰ ਵਿਚ ਇਕ ਕਿਸ਼ਤੀ ਤੋਂ ਪ੍ਰਵਾਸੀਆਂ ਨੂੰ ਉਤਾਰਨ ਤੋਂ ਬਾਅਦ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ