ਓਵਲ ਟੈਸਟ ਭਾਰਤ ਲਈ ਬਹੁਤ ਵੱਡੀ ਜਿੱਤ ਹੈ - ਭਾਰਤੀ ਪ੍ਰਸ਼ੰਸਕ

ਲੰਡਨ, 4 ਅਗਸਤ-ਭਾਰਤ ਵਲੋਂ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾਉਣ ਅਤੇ ਲੜੀ 2-2 ਨਾਲ ਬਰਾਬਰ ਕਰਨ 'ਤੇ ਇਕ ਭਾਰਤੀ ਕ੍ਰਿਕਟ ਪ੍ਰਸ਼ੰਸਕ ਅਬਦੁਲ ਜ਼ਫਰ ਨੇ ਕਿਹਾ ਕਿ ਇਹ ਭਾਰਤ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਕ ਵੱਡੀ ਜਿੱਤ ਹੈ। ਇਹ ਜਿੱਤ ਭਵਿੱਖ ਵਿਚ ਟੀਮ ਇੰਡੀਆ ਲਈ ਇਕ ਬਹੁਤ ਵੱਡਾ ਪਲ ਹੋਣ ਵਾਲੀ ਹੈ। ਅਸੀਂ ਇਸ ਟੀਮ 'ਤੇ ਬਹੁਤ ਖੁਸ਼ ਹਾਂ ਅਤੇ ਬਹੁਤ ਮਾਣ ਕਰਦੇ ਹਾਂ, ਜਿਸ ਤਰ੍ਹਾਂ ਕ੍ਰਿਸ ਵੋਕਸ ਇਕ ਹੱਥ ਨਾਲ ਬੱਲੇਬਾਜ਼ੀ ਕਰਨ ਲਈ ਆਏ। ਮੈਂ ਉਨ੍ਹਾਂ ਨੂੰ ਵੀ ਸਲਾਮ ਕਰਦਾ ਹਾਂ।
ਇਸੇ ਤਰ੍ਹਾਂ ਇਕ ਹੋਰ ਕ੍ਰਿਕਟ ਪ੍ਰਸ਼ੰਸਕ ਨੇ ਕਿਹਾ ਕਿ ਭਾਰਤ ਵਲੋਂ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾਉਣ ਅਤੇ ਲੜੀ 2-2 ਨਾਲ ਬਰਾਬਰ ਕਰਨ 'ਤੇ ਬਹੁਤ ਸ਼ਾਨਦਾਰ ਲੱਗਾ। ਸਾਰਾ ਸਿਹਰਾ ਭਾਰਤ ਨੂੰ ਜਾਂਦਾ ਹੈ। ਇਕ ਇੰਗਲੈਂਡ ਕ੍ਰਿਕਟ ਪ੍ਰਸ਼ੰਸਕ ਨੇ ਕਿਹਾ ਕਿ ਇਹ ਹੁਣ ਤੱਕ ਦੇ ਸਭ ਤੋਂ ਵਧੀਆ ਟੈਸਟ ਕ੍ਰਿਕਟ ਮੈਚਾਂ ਵਿਚੋਂ ਇਕ ਸੀ।