JALANDHAR WEATHER

ਜ਼ੋਰਦਾਰ ਧਮਾਕੇ ਨਾਲ ਲੋਕ ਸਹਿਮੇ

ਘੋਗਰਾ, 4 ਅਗਸਤ (ਆਰ. ਐੱਸ. ਸਲਾਰੀਆ)-ਅੱਜ ਦੁਪਹਿਰ 3 ਵੱਜ ਕੇ 10 ਮਿੰਟ 'ਤੇ ਇਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਲੋਕ ਆਪਣੇ ਘਰਾਂ ਦੁਕਾਨਾਂ ਤੋਂ ਬਾਹਰ ਆ ਗਏ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰਾਂ ਦੇ ਬੂਹੇ, ਬਾਰੀਆਂ ਤੇ ਖਿੜਕੀਆਂ ਵੀ ਹਿੱਲਣ ਲੱਗ ਪਈਆਂ। ਧਮਾਕਿਆਂ ਦੀ ਆਵਾਜ਼ ਨਾਲ ਇਲਾਕੇ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਖਬਰ ਲਿਖੇ ਜਾਣ ਤੱਕ ਧਮਾਕਿਆਂ ਦੀ ਆਵਾਜ਼ ਦਾ ਪਤਾ ਨਹੀਂ ਲੱਗ ਸਕਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ