2 ਕੁਇੰਟਲ 40 ਕਿੱਲੋ ਭੁੱਕੀ ਡੋਡੇ ਪੋਸਤ ਸਮੇਤ ਦੋ ਗ੍ਰਿਫ਼ਤਾਰ

ਬਠਿੰਡਾ, 4 ਅਗਸਤ (ਅੰਮ੍ਰਿਤਪਾਲ ਸਿੰਘ ਵਲਾਣ)- ਬਠਿੰਡਾ ਦੇ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਬਲਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋ 2 ਕੁਇੰਟਲ 40 ਕਿੱਲੋ ਭੁੱਕੀ ਡੋਡੇ ਪੋਸਤ ਬਰਾਮਦ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਿਟੀ-1 ਬਠਿੰਡਾ ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਪੁਲਿਸ ਦੀ ਛਾਪੇਮਾਰੀ ਦੌਰਾਨ ਬਲਵਿੰਦਰ ਸਿੰਘ ਦੇ ਘਰੋਂ ਭੁੱਕੀ ਡੋਡੇ ਪੋਸਤ ਦੇ 12 ਗੱਟੇ ਬਰਾਮਦ ਕੀਤੇ ਹਨ।
ਜਦਕਿ ਗਗਨਦੀਪ ਸਿੰਘ ’ਤੇ ਪਹਿਲਾਂ ਵੀ ਸਾਲ 2020 ’ਚ ਮੁਕੱਦਮਾ ਭੁੱਕੀ, ਚੂਰਾ ਪੋਸਤ ਦੀ ਬਰਾਮਦੀ ਨੂੰ ਲੈ ਕੇ ਦਰਜ ਹੋਇਆ ਸੀ।