ਡੋਡਾ (ਜੰਮੂ-ਕਸ਼ਮੀਰ) : 'ਆਪ੍ਰੇਸ਼ਨ ਸਦਭਾਵਨਾ' ਦੇ ਤਹਿਤ ਭਾਰਤੀ ਫ਼ੌਜ ਨੇ ਲਗਾਇਆ ਮੈਡੀਕਲ ਅਤੇ ਪਸ਼ੂ ਚਿਕਿਤਸਾ ਕੈਂਪ


ਡੋਡਾ (ਜੰਮੂ-ਕਸ਼ਮੀਰ), 3 ਅਗਸਤ - 'ਆਪ੍ਰੇਸ਼ਨ ਸਦਭਾਵਨਾ' ਦੇ ਤਹਿਤ, ਭਾਰਤੀ ਫ਼ੌਜ ਨੇ ਦੂਰ-ਦੁਰਾਡੇ ਇਲਾਕਿਆਂ ਵਿਚ ਰਹਿਣ ਵਾਲੇ ਗੁੱਜਰ ਅਤੇ ਬਕਰਵਾਲ ਭਾਈਚਾਰਿਆਂ ਦੀਆਂ ਸਿਹਤ ਸੰਭਾਲ ਅਤੇ ਪਸ਼ੂਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੁਲਹਿੰਦ, ਡੋਡਾ ਵਿਖੇ ਇਕ ਮੈਡੀਕਲ ਅਤੇ ਪਸ਼ੂ ਚਿਕਿਤਸਾ ਕੈਂਪ ਲਗਾਇਆ।ਸਥਾਨਕ ਲੋਕਾਂ ਨੇ ਕਿਹਾ, "ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਭਾਰਤੀ ਫ਼ੌਜ ਨੇ ਬਹੁਤ ਵਧੀਆ ਕੰਮ ਕੀਤਾ ਹੈ, ਅਤੇ ਅਸੀਂ ਉਨ੍ਹਾਂ ਨੂੰ ਸਲਾਮ ਕਰਦੇ ਹਾਂ। ਭਾਰਤੀ ਫ਼ੌਜ ਨੇ ਲੋਕਾਂ ਦੀ ਜਾਂਚ ਅਤੇ ਦਵਾਈਆਂ ਤੱਕ ਪਹੁੰਚ ਵਿਚ ਮਦਦ ਕਰਨ ਲਈ ਇਕ ਕੈਂਪ ਲਗਾਇਆ। ਉਨ੍ਹਾਂ ਕੋਲ ਜਾਨਵਰਾਂ ਨਾਲ ਸੰਬੰਧਿਤ ਦਵਾਈਆਂ ਵੀ ਹਨ।"