JALANDHAR WEATHER

ਹਿਮਾਚਲ ਪ੍ਰਦੇਸ਼ : ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ ਰਾਹਤ ਸਮੱਗਰੀ ਵਾਹਨਾਂ ਨੂੰ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੇਹਰੀ ਝੰਡੀ ਦਿਖਾ ਕੇ ਕੀਤਾਰਵਾਨਾ

ਸ਼ਿਮਲਾ, 3 ਅਗਸਤ - ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੇ ਰਾਜ ਭਵਨ ਤੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਮੰਡੀ ਅਤੇ ਕੁੱਲੂ ਲਈ ਜ਼ਰੂਰੀ ਰਾਹਤ ਸਮੱਗਰੀ ਲੈ ਕੇ ਜਾਣ ਵਾਲੇ ਤਿੰਨ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਸਟੇਟ ਰੈੱਡ ਕਰਾਸ ਸੋਸਾਇਟੀ ਰਾਹੀਂ ਭੇਜੀਆਂ ਗਈਆਂ ਖੇਪਾਂ ਵਿਚ ਤੰਬੂ, ਕੰਬਲ, ਤਰਪਾਲਾਂ, ਸੈਨੇਟਰੀ ਵਸਤੂਆਂ, ਭੋਜਨ ਸਪਲਾਈ ਅਤੇ ਹੋਰ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਸ਼ਾਮਲ ਹਨ ਜੋ ਹਾਲ ਹੀ ਵਿਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ 1,200 ਤੋਂ ਵੱਧ ਪਰਿਵਾਰਾਂ ਦੀ ਸਹਾਇਤਾ ਲਈ ਹਨ।
ਦੱਸ ਦਈਏ ਕਿ ਹਿਮਾਚਲ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪੈਣ ਕਾਰਨ ਆਮ ਜਨਜੀਵਨ ਠੱਪ ਹੋ ਗਿਆ ਹੈ ।ਕੁੱਲੂ ਜ਼ਿਲ੍ਹੇ 'ਚ ਮਲਾਣਾ-1 ਹਾਈਡ੍ਰੋ ਪਾਵਰ ਪ੍ਰਾਜੈਕਟ ਦੁਆਰਾ ਬਣਾਇਆ ਗਿਆ ਇਕ ਕਾਫ਼ਰ ਡੈਮ ਦਾ ਕੁੱਝ ਹਿੱਸਾ ਅਚਾਨਕ ਆਏ ਹੜ੍ਹ ਦੀ ਵਜ੍ਹਾ ਨਾਲ ਟੁੱਟ ਗਿਆ ।ਡੈਮ ਟੁੱਟਣ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ । ਡੈਮ ਟੁੱਟਣ ਕਾਰਨ ਇਕ ਹਾਈਡ੍ਰਾ ਕਰੇਨ, ਡੰਪਰ ਟਰੱਕ, ਰਾਕ ਬ੍ਰੇਕਰ, ਕੈਂਪਰ ਤੇ ਕਾਰ ਰੁੜ ਗਈ ।ਹਾਲਾਂਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ