ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਆਜ਼ਾਦੀ ਦਿਵਸ ਦੇ ਭਾਸ਼ਣ ਲਈ ਜਨਤਾ ਤੋਂ ਮੰਗੇ ਸੁਝਾਅ

ਨਵੀਂ ਦਿੱਲੀ, 1 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਆਪਣੇ ਆਜ਼ਾਦੀ ਦਿਵਸ ਦੇ ਭਾਸ਼ਣ ਵਿਚ ਸ਼ਾਮਿਲ ਕੀਤੇ ਜਾਣ ਵਾਲੇ ਵਿਸ਼ਿਆਂ ਲਈ ਜਨਤਾ ਤੋਂ ਸੁਝਾਅ ਮੰਗੇ ਹਨ। ਅੱਜ ਇਕ ਸੋਸ਼ਲ ਮੀਡੀਆ ਪੋਸਟ ਵਿਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਭਾਰਤ ਦੇ ਲੋਕਾਂ ਤੋਂ ਸਿੱਧੇ ਸੁਣਨ ਲਈ ਉਤਸੁਕ ਹਨ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਸਾਡਾ ਆਜ਼ਾਦੀ ਦਿਵਸ ਇਸ ਸਾਲ ਨੇੜੇ ਆ ਰਿਹਾ ਹੈ, ਮੈਂ ਆਪਣੇ ਸਾਥੀ ਭਾਰਤੀਆਂ ਤੋਂ ਸੁਣਨ ਦੀ ਉਮੀਦ ਕਰਦਾ ਹਾਂ।
ਮੋਦੀ ਨੇ ਨਾਗਰਿਕਾਂ ਨੂੰ ਆਪਣੇ ਆਉਣ ਵਾਲੇ ਭਾਸ਼ਣ ਵਿਚ ਕਿਹੜੇ ਵਿਸ਼ਿਆਂ ਜਾਂ ਮੁੱਦਿਆਂ ਨੂੰ ਪ੍ਰਤੀਬਿੰਬਤ ਕਰਨਾ ਚਾਹੀਦਾ ਹੈ, ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਤੁਸੀਂ ਇਸ ਸਾਲ ਦੇ ਆਜ਼ਾਦੀ ਦਿਵਸ ਦੇ ਭਾਸ਼ਣ ਵਿਚ ਕਿਹੜੇ ਥੀਮ ਜਾਂ ਵਿਚਾਰ ਪ੍ਰਤੀਬਿੰਬਤ ਹੁੰਦੇ ਦੇਖਣਾ ਚਾਹੋਗੇ? ਇਸ ਸੰਬੰਧੀ ‘ਨਮੋ ਐਪ’ ਤੇ ‘ਮਾਈ ਗਵਰਮੈਂਟ’ ’ਤੇ ਓਪਨ ਫੋਰਮ ’ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਉਨ੍ਹਾਂ ਕਿਹਾ ਹੈ।
ਆਜ਼ਾਦੀ ਦੀ 78ਵੀਂ ਵਰ੍ਹੇਗੰਢ ਮਨਾਉਣ ਲਈ ਦੇਸ਼ ਭਰ ਵਿਚ ਤਿਆਰੀਆਂ ਚੱਲ ਰਹੀਆਂ ਹਨ। ਮੁੱਖ ਸਮਾਗਮ ਨਵੀਂ ਦਿੱਲੀ ਦੇ ਲਾਲ ਕਿਲ੍ਹੇ ਵਿਚ ਹੋਵੇਗਾ, ਜਿਥੇ ਪ੍ਰਧਾਨ ਮੰਤਰੀ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਰਾਸ਼ਟਰ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਹਥਿਆਰਬੰਦ ਸੈਨਾਵਾਂ ਤੋਂ ਰਸਮੀ ਸਲਾਮੀ ਪ੍ਰਾਪਤ ਕਰਨਗੇ।
ਬਾਅਦ ਵਿਚ ਸ਼ਾਮ ਨੂੰ, ਭਾਰਤ ਦੇ ਰਾਸ਼ਟਰਪਤੀ ਰਾਸ਼ਟਰਪਤੀ ਭਵਨ ਵਿਖੇ ਰਵਾਇਤੀ ਸੁਤੰਤਰਤਾ ਦਿਵਸ ਸਵਾਗਤ ਸਮਾਰੋਹ ਦੀ ਮੇਜ਼ਬਾਨੀ ਕਰਨਗੇ।