ਪੰਜਾਬ ’ਚ ਹੈ ਮਾਫ਼ੀਆ ਦਾ ਰਾਜ- ਸੁਖਪਾਲ ਸਿੰਘ ਖਹਿਰਾ

ਮੁਹਾਲੀ, 31 ਜੁਲਾਈ (ਦਵਿੰਦਰ)- ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਇਨਸਾਫ਼ ਦਾ ਰਾਜ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਪੁਲਿਸ ਰਾਜ ਹੈ। ਉਨ੍ਹਾਂ ਕਿਹਾ ਕਿ 2016 ਤੋਂ ਬਾਅਦ ਤਕਰੀਬਨ 10 ਸਾਲ ਤੋਂ ਭਰਤੀ ਨਾ ਹੋਣ ਕਾਰਨ ਖਿਡਾਰੀਆਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੈ ਤੇ ਸਰਕਾਰ ਨੇ ਖੇਡ ਛੱਡਣ ਲਈ ਖਿਡਾਰੀਆਂ ਨੂੰ ਮਜ਼ਬੂਰ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਪਾਸੇ ਅੱਜ ਮਾਫ਼ੀਆ ਦਾ ਰਾਜ ਹੈ।