ਪਿੰਡ ਸਿੰਘਪੁਰਾ ਤੋਂ ਆਮ ਆਦਮੀ ਪਾਰਟੀ ਦੀ ਸਰਪੰਚ ਨਰਿੰਦਰਜੀਤ ਕੌਰ ਜੇਤੂ

ਡੇਰਾ ਬਾਬਾ ਨਾਨਕ, 27 ਜੁਲਾਈ (ਹੀਰਾ ਸਿੰਘ ਮਾਂਗਟ) - ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸਿੰਘਪੁਰਾ ਵਿਖੇ ਹੋਈ ਪੰਚਾਇਤ ਦੀ ਉਪ ਚੋਣ ਦੌਰਾਨ ਅੱਜ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਨਰਿੰਦਰਜੀਤ ਕੌਰ ਜੇਤੂ ਰਹੀ। ਇਸ ਚੋਣ ਦੌਰਾਨ ਸਰਪੰਚ ਨਰਿੰਦਰਜੀਤ ਕੌਰ ਨੂੰ 253 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੀ ਵਿਰੋਧੀ ਉਮੀਦਵਾਰ ਬੀਬੀ ਜਸਬੀਰ ਕੌਰ ਨੂੰ 230 ਵੋਟਾਂ ਮਿਲੀਆਂ ਜਿਸ ਕਰਕੇ ਨਰਿੰਦਰਜੀਤ ਕੌਰ 123 ਵੋਟਾਂ ਦੇ ਫਰਕ ਨਾਲ ਜੇਤੂ ਰਹੀ। ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਸਮਰਥਕਾਂ ਵਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ ਤੇ ਮੂੰਹ ਮਿੱਠਾ ਕਰਵਾਇਆ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਨਵੀਂ ਜੇਤੂ ਸਰਪੰਚ ਬੀਬੀ ਨਰਿੰਦਰਜੀਤ ਕੌਰ ਨੇ ਜਿੱਥੇ ਪਿੰਡ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਉੱਥੇ ਹੀ ਹਲਕਾ ਵਿਧਾਇਕ ਸਰਦਾਰ ਗੁਰਦੀਪ ਸਿੰਘ ਰੰਧਾਵਾ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪਿੰਡ ਦਾ ਵਿਕਾਸ ਬਿਨਾਂ ਪੱਖਪਾਤ ਤੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਇਆ ਜਾਵੇਗਾ ਤੇ ਪਿੰਡ ਦੇ ਰਹਿੰਦੇ ਅਧੂਰੇ ਕੰਮਾਂ ਨੂੰ ਸਰਕਾਰ ਵਲੋਂ ਗਰਾਂਟ ਲੈ ਕੇ ਜਲਦ ਤੋ ਜਲਦੀ ਜਲਦੀ ਕਰਵਾਉਣ ਯਤਨ ਕੀਤਾ ਜਾਵੇਗਾ। ਇਸ ਮੌਕੇ ਨਿਸ਼ਾਨ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ , ਮਹਿੰਦਰ ਸਿੰਘ ਰੰਧਾਵਾ, ਅਵਤਾਰ ਸਿੰਘ ਰੰਧਾਵਾ, ਗੁਰਦੀਪ ਸਿੰਘ ਮਾਨ, ਕਾਲਾ ਸਿੰਘ ਤੇ ਸਤਨਾਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਤੇ ਵੋਟਰ-ਸਪੋਰਟਰ ਹਾਜ਼ਰ ਸਨ।