JALANDHAR WEATHER

ਬਿਹਾਰ ਵਿਚ ਵੋਟਰ ਸੋਧ ਤੋਂ ਬਾਅਦ, ਕੁੱਲ 7.24 ਕਰੋੜ ਵੋਟਰ , 65 ਲੱਖ ਨਾਂਅ ਹਟਾਏ ਗਏ

ਪਟਨਾ , 27 ਜੁਲਾਈ- ਚੋਣ ਕਮਿਸ਼ਨ ਨੇ ਬਿਹਾਰ ਵਿਚ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.)ਦੇ ਪਹਿਲੇ ਪੜਾਅ ਦਾ ਅੰਤਿਮ ਅੰਕੜਾ ਜਾਰੀ ਕੀਤਾ ਹੈ। ਇਸ ਅਨੁਸਾਰ ਵੋਟਰ ਸੋਧ ਤੋਂ ਬਾਅਦ ਬਿਹਾਰ ਵਿਚ ਕੁੱਲ 7.24 ਕਰੋੜ ਵੋਟਰ ਹਨ। 65 ਲੱਖ ਵੋਟਰਾਂ ਦੇ ਨਾਂਅ ਹਟਾਏ ਗਏ ਹਨ। ਜਿਨ੍ਹਾਂ ਦੇ ਨਾਂਅ ਹਟਾਏ ਗਏ ਹਨ ਉਨ੍ਹਾਂ ਵਿਚ ਮ੍ਰਿਤਕ, ਵਿਸਥਾਪਿਤ ਅਤੇ ਵਿਦੇਸ਼ੀ ਵੋਟਰ ਸ਼ਾਮਿਲ ਹਨ।

ਚੋਣ ਕਮਿਸ਼ਨ ਨੇ ਕਿਹਾ ਹੈ ਕਿ 24 ਜੂਨ, 2025 ਤੱਕ ਬਿਹਾਰ ਵਿਚ 7.89 ਕਰੋੜ ਵੋਟਰ ਸਨ। ਇਨ੍ਹਾਂ ਵਿਚੋਂ 7.24 ਕਰੋੜ ਤੋਂ ਵੱਧ ਵੋਟਰਾਂ ਨੇ ਆਪਣੇ ਗਿਣਤੀ ਫਾਰਮ ਜਮ੍ਹਾਂ ਕਰਵਾਏ ਹਨ। ਕਮਿਸ਼ਨ ਦੇ ਅਨੁਸਾਰ ਬਿਹਾਰ ਦੇ ਕੁੱਲ 7.24 ਕਰੋੜ ਵੋਟਰਾਂ (ਜਨਸੰਖਿਆ ਦਾ 91.69%) ਦੇ ਗਿਣਤੀ ਫਾਰਮ ਪ੍ਰਾਪਤ ਹੋ ਗਏ ਹਨ। ਇਸ ਵਿਚੋਂ 2.83% ਭਾਵ ਲਗਭਗ 22 ਲੱਖ ਵੋਟਰ ਮ੍ਰਿਤਕ ਪਾਏ ਗਏ। ਇਸ ਤੋਂ ਇਲਾਵਾ, 4.59% ਭਾਵ 36 ਲੱਖ ਵੋਟਰ ਹਨ ਜੋ ਜਾਂ ਤਾਂ ਸਥਾਈ ਤੌਰ 'ਤੇ ਤਬਦੀਲ ਹੋ ਗਏ ਹਨ ਜਾਂ ਸਰੀਰਕ ਤੌਰ 'ਤੇ ਨਹੀਂ ਲੱਭੇ ਜਾ ਸਕੇ। 0.89% ਜਾਂ 7 ਲੱਖ ਲੋਕਾਂ ਦੇ ਨਾਂਅ ਡੁਪਲੀਕੇਟ ਪਾਏ ਗਏ ਤੇ ਇਕ ਤੋਂ ਵੱਧ ਥਾਵਾਂ 'ਤੇ ਰਜਿਸਟਰਡ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ