JALANDHAR WEATHER

ਚੀਨੀ ਕਲਾਕਾਰ ਨੇ ਸੱਭਿਅਤਾ ਦੇ ਬੰਧਨ ਰਾਹੀਂ ਭਾਰਤ-ਚੀਨ ਨੂੰ ਮੁੜ ਜੋੜਨ ਦਾ ਦਿੱਤਾ ਸੱਦਾ

ਬੀਜਿੰਗ, 24 ਜੁਲਾਈ (ਏਜੰਸੀ)- ਪ੍ਰਸਿੱਧ ਚੀਨੀ ਬੋਧੀ ਚਿੱਤਰਕਾਰ ਅਤੇ ਵਿਦਵਾਨ ਯੂ ਯੂ, ਜਿਨ੍ਹਾਂ ਦੀ ਵਿਲੱਖਣ ਕਲਾਕਿ੍ਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2015 'ਚ ਉਨ੍ਹਾਂ ਦੀ ਚੀਨ ਫੇਰੀ ਦੌਰਾਨ ਭੇਟ ਕੀਤੀ ਗਈ ਸੀ, ਦਾ ਕਹਿਣਾ ਹੈ ਕਿ ਭਾਰਤ ਅਤੇ ਚੀਨ ਨੂੰ ਆਪਣੀਆਂ ਡੂੰਘੀ ਜੜ੍ਹਾਂ ਵਾਲੀ ਸੱਭਿਅਤਾ ਦੀ ਦੋਸਤੀ ਨੂੰ ਮੁੜ ਖੋਜਣਾ ਚਾਹੀਦਾ ਹੈ |
ਚੀਨ ਦੇ ਸ਼ਿਆਨ 'ਚ ਨੌਰਥਵੈਸਟ ਯੂਨੀਵਰਸਿਟੀ ਦੇ ਨਿਰਦੇਸ਼ਕ, ਮੁੱਖ ਕਲਾਕਾਰ ਤੇ ਕਿਊਰੇਟਰ ਯੂ ਚੀਨ-ਭਾਰਤ ਸੰਬੰਧਾਂ ਨੂੰ ਇਕ ਰੁੱਖ ਵਾਂਗ ਸਮਝਦੇ ਹਨ, ਜਿਸ ਨੂੰ ਪਾਣੀ ਨਾਲ ਨਿਰੰਤਰ ਪਾਲਣ-ਪੋਸ਼ਣ ਦੀ ਲੋੜ ਹੁੰਦੀ ਹੈ ਤਾਂ ਜੋ ਰਿਸ਼ਤੇ ਨੂੰ ਜਿੰਦਾ ਰੱਖਣ ਅਤੇ ਵਧਣ-ਫੁੱਲਣ ਲਈ ਸਿੰਜਿਆ ਜਾ ਸਕੇ | ਉਨ੍ਹਾਂ ਨੇ ਇਥੇ ਇਕ ਸੜਕ ਕਿਨਾਰੇ ਰੈਸਟੋਰੈਂਟ 'ਚ ਆਮ ਇੰਟਰਵਿਊ ਵਿਚ ਕਿਹਾ ਕਿ ਵੱਡੇ ਗੁਆਂਢੀਆਂ ਵਿਚਕਾਰ ਸੰਬੰਧਾਂ ਨੂੰ ਉਨ੍ਹਾਂ ਦੀਆਂ ਸੱਭਿਅਤਾਵਾਂ ਦੀਆਂ ਕਦਰਾਂ-ਕੀਮਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਵਧਾਨੀ ਨਾਲ ਪਾਲਣ-ਪੋਸ਼ਣ ਦੀ ਲੋੜ ਹੈ | ਯੂ ਦਾ ਗੈਰ-ਰਸਮੀ ਇੰਟਰਵਿਊ ਅਗਲੇ ਮਹੀਨੇ ਦੇ ਅਖੀਰ ਵਿਚ ਚੀਨੀ ਸ਼ਹਿਰ ਤਿਆਨਜਿਨ 'ਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸੰਮੇਲਨ 'ਚ ਹਿੱਸਾ ਲੈਣ ਲਈ ਮੋਦੀ ਦੀ ਦੂਜੀ ਚੀਨ ਫੇਰੀ ਦੀਆਂ ਉਮੀਦਾਂ ਦੇ ਵਿਚਕਾਰ ਆਇਆ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ