JALANDHAR WEATHER

ਲੈਂਡ ਪੂਲਿੰਗ ਨੀਤੀ ਵਿਰੁੱਧ ਦਰਜਨਾਂ ਪਿੰਡਾਂ ਦੇ ਸਰਪੰਚ ਹੋਏ ਇਕਜੁੱਟ

ਰਾਜਾਸਾਂਸੀ, 25 ਜੁਲਾਈ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਨੇੜਲੇ ਪਿੰਡਾਂ ਦੀਆਂ ਦਰਜਨਾਂ ਪੰਚਾਇਤਾਂ ਵਲੋਂ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿਚ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ। ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਰਾਜਾਸਾਂਸੀ ਅਤੇ ਵਿਧਾਨ ਸਭਾ ਹਲਕਾ ਅਟਾਰੀ ਦੇ ਪਿੰਡ ਜੋ ਕਿ ਹਵਾਈ ਅੱਡਾ ਰਾਜਾਸਾਂਸੀ ਨੇੜੇ ਲੱਗਦੇ ਹਨ, ਉਨ੍ਹਾਂ ਵੱਖ- ਵੱਖ ਪਿੰਡਾਂ ਵਿਚ ਕਸਬਾ ਰਾਜਾਸਾਂਸੀ ਸਮੇਤ ਪਿੰਡ ਬੱਲ, ਸਚੰਦਰ, ਅਦਲੀਵਾਲਾ, ਲਦੇਹ, ਤੋਲਾ ਨੰਗਲ, ਝੰਜੋਟੀ, ਚੈਨਪੁਰ, ਬਲੱਗਣ, ਕੁੱਕੜਾਂ ਵਾਲਾ ਹਰਸ਼ਾ ਛੀਨਾ ਅਤੇ ਪਿੰਡ ਰਾਣੇਵਾਲੀ ਆਦਿ ਪਿੰਡਾਂ ਦੀਆਂ ਸਰਕਾਰ ਵਲੋਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਵਿਰੋਧ ਵਿਚ ਅੱਜ ਦਰਜਨਾਂ ਪੰਚਾਇਤਾਂ ਵਲੋਂ ਇਕਜੁੱਟਤਾ ਦਾ ਪ੍ਰਗਟਾਵਾ ਕਰਕੇ ਇਸ ਨੀਤੀ ਦੇ ਵਿਰੋਧ ਵਿਚ ਇਕੱਠੇ ਹੋਏ ਹਨ।

ਪੰਚਾਇਤਾਂ ਦੇ ਸਰਪੰਚਾਂ ਨੇ ਕਿਹਾ ਕਿ ਇਹ ਲੈਂਡ ਪੂਲਿੰਗ ਨੀਤੀ ਕਿਸਾਨੀ ਨੂੰ ਨਿਗਲ ਜਾਵੇਗੀ ਕਿਉਂਕਿ ਹਜ਼ਾਰਾਂ ਏਕੜ ਜ਼ਮੀਨ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਤੇ ਇਹ ਕਾਰਪੋਰੇਟ ਘਰਾਣੇ ਹੌਲੀ-ਹੌਲੀ ਕਿਸਾਨਾਂ ਨੂੰ ਜ਼ਮੀਨਾਂ ਤੋਂ ਸੱਖਣਾ ਕਰ ਦੇਣਗੇ। ਇਸ ਮੌਕੇ ਨਗਰ ਪੰਚਾਇਤ ਰਾਜਾਸਾਂਸੀ ਦੇ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ, ਜੁਗਰਾਜ ਸਿੰਘ ਸਿੱਧੂ ਸਰਪੰਚ ਸਚੰਦਰ, ਸੁਖਚੈਨ ਸਿੰਘ ਵੜੈਚ ਸਰਪੰਚ ਅਦਲੀਵਾਲਾ, ਨਵਜੋਤ ਸਿੰਘ ਸਰਪੰਚ ਝੰਜੋਟੀ, ਲਖਬੀਰ ਸਿੰਘ ਸਰਪੰਚ ਬੱਲ, ਹਰਪਾਲ ਸਿੰਘ ਸਰਪੰਚ ਤੋਲਾ ਨੰਗਲ, ਸਾਹਿਬ ਸਿੰਘ ਸਰਪੰਚ ਰਾਣੇਵਾਲੀ, ਸਾਬਕਾ ਸਰਪੰਚ ਭਗਤ ਸਿੰਘ ਝੰਜੋਟੀ, ਸਾਬਕਾ ਸਰਪੰਚ ਲਖਵਿੰਦਰ ਸਿੰਘ ਝੰਜੋਟੀ, ਸਾਬਕਾ ਸਰਪੰਚ ਕੁਲਦੀਪ ਸਿੰਘ ਕੁੱਕੜਾਂ ਵਾਲਾ, ਸਾਬਕਾ ਸਰਪੰਚ ਸੋਨਾ ਬਲੱਗਣ, ਸਾਬਕਾ ਸਰਪੰਚ ਗੁਰਦੀਪ ਸਿੰਘ ਅਦਲੀਵਾਲਾ, ਨੰਬਰਦਾਰ ਹਰਪਾਲ ਸਿੰਘ ਲਦੇਹ, ਬਲਹਾਰ ਸਿੰਘ ਤੋਲਾਨੰਗਲ, ਗੁਰਪ੍ਰੀਤ ਸਿੰਘ ਬਲੱਗਣ, ਸਰਪੰਚ ਤਰਸੇਮ ਸਿੰਘ ਬਲੱਗਣ, ਸਰਪੰਚ ਮੋਰ ਸਿੰਘ ਚੈਨਪੁਰ, ਸਾਬਕਾ ਸਰਪੰਚ ਹਰਕੰਵਲਜੀਤ ਸਿੰਘ ਹੈਪੀ ਅਦਲੀਵਾਲਾ, ਪ੍ਰੋਫੈਸਰ ਸ਼ੇਰ ਸਿੰਘ ਚੈਨਪੁਰ, ਹਰਜੀਤ ਸਿੰਘ ਲਦਹੇ, ਪਵਿੱਤਰ ਸਿੰਘ, ਗਗਨਦੀਪ ਸਿੰਘ ਬੱਲ, ਨੰਬਰਦਾਰ ਸੰਤੋਖ ਸਿੰਘ ਅਦਲੀਵਾਲਾ, ਅਵਤਾਰ ਸਿੰਘ ਅਦਲੀਵਾਲਾ, ਮਨਪ੍ਰੀਤ ਸਿੰਘ ਸਚੰਦਰ, ਰਵਿੰਦਰ ਸਿੰਘ ਰਾਜਾਸਾਂਸੀ, ਕੁਲਵਿੰਦਰ ਸਿੰਘ ਰਾਜਾਸਾਂਸੀ ਆਦਿ ਹਾਜ਼ਰ ਹਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ