JALANDHAR WEATHER

ਕਾਰਗਿਲ ਸ਼ਹੀਦ ਅਜੈਬ ਸਿੰਘ ਜਹਾਂਗੀਰ ਦੇ ਪਿੰਡ ਨੂੰ ਨਹੀਂ ਮਿਲੀ ਕੋਈ ਯਾਦਗਾਰ - ਪਰਿਵਾਰਕ ਮੈਂਬਰ

ਜੈਤੀਪੁਰ,  25 ਜੁਲਾਈ (ਭੁਪਿੰਦਰ ਸਿੰਘ ਗਿੱਲ)-ਕਾਰਗਿਲ ਜੰਗ ਵਿਚ ਸ਼ਹੀਦ ਹੋਏ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਹਾਂਗੀਰ ਦੇ ਜੰਮਪਲ ਹੌਲਦਾਰ ਅਜੈਬ ਸਿੰਘ ਨੇ ਦੁਸ਼ਮਣਾਂ ਨਾਲ ਲੋਹਾ ਲੈਂਦਿਆ ਸ਼ਹੀਦੀ ਜਾਮ ਪੀਤਾ। ਸ਼ਹੀਦ ਅਜੈਬ ਸਿੰਘ ਦਾ ਜਨਮ 1966 ਵਿਚ ਪਿਤਾ ਦਰਸ਼ਨ ਸਿੰਘ, ਮਾਤਾ ਸਵਰਨ ਕੌਰ ਦੀ ਕੁੱਖੋਂ ਪਿੰਡ ਜਹਾਂਗੀਰ ਵਿਖੇ ਹੋਇਆ। ਸ਼ਹੀਦ ਅਜੈਬ ਸਿੰਘ 1985 ਦੇ ਕਰੀਬ 8 ਸਿੱਖ ਬਟਾਲੀਅਨ ਵਿਚ ਭਰਤੀ ਹੋ ਗਏ ਸਨ। 1999 ਵਿਚ ਕਾਰਗਿਲ ਦੀਆਂ ਟਾਈਗਰ ਹਿੱਲ ਪਹਾੜੀਆਂ ਉਤੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਭਾਰੀ ਗੋਲਾਬਾਰੀ ਵਿਚ ਹੌਲਦਾਰ ਅਜੈਬ ਸਿੰਘ ਸ਼ਹੀਦ ਹੋ ਗਏ।

ਕੇਂਦਰ ਅਤੇ ਸੂਬਾ ਸਰਕਾਰ ਵਲੋਂ ਕਾਰਗਿਲ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਰਾਸ਼ੀ ਦਿੱਤੀ ਗਈ ਅਤੇ ਉਸ ਵਕਤ ਦੀਆਂ ਸੂਬਾ ਸਰਕਾਰਾਂ ਵਲੋਂ ਸ਼ਹੀਦਾਂ ਦੀ ਪਿੰਡ ਵਿਚ ਢੁੱਕਵੀਂ ਯਾਦਗਾਰ ਬਣਾਉਣ ਦਾ ਐਲਾਨ ਵੀ ਕੀਤਾ ਸੀ। ਸ਼ਹੀਦ ਦੇ ਭਰਾ ਜੋਗਿੰਦਰ ਸਿੰਘ ਤੇ ਭਤੀਜਾ ਪ੍ਰਣਾਮ ਸਿੰਘ ਨੇ ਦੱਸਿਆ ਕਿ 26 ਸਾਲ ਬੀਤਣ ਦੇ ਬਾਵਜੂਦ ਸਿਵਾਏ ਪਿੰਡ ਦੇ ਸਕੂਲ ਸ਼ਹੀਦ ਦੇ ਨਾਂਅ ਉਤੇ ਰੱਖਣ ਤੋਂ ਬਗੈਰ ਸਾਡੇ ਪਿੰਡ ਨੂੰ ਸ਼ਹੀਦ ਅਜੈਬ ਸਿੰਘ ਦੇ ਨਾਂਅ ਉਤੇ ਕੋਈ ਵੀ ਹੋਰ ਯਾਦਗਾਰ ਨਹੀਂ ਬਣਾ ਕੇ ਦਿੱਤੀ ਗਈ ਜੋ ਕਿ ਸ਼ਹੀਦ ਦੇ ਨਾਂਅ ਉਤੇ ਅੰਮ੍ਰਿਤਸਰ ਬਟਾਲਾ ਜੀ. ਟੀ. ਰੋਡ ਉਤੇ ਯਾਦਗਾਰੀ ਗੇਟ ਬਣਾਇਆ ਗਿਆ ਹੈ। ਉਹ ਸਾਡੇ ਪਿੰਡ ਦੀ ਪੰਚਾਇਤ ਅਤੇ ਨਗਰ ਵਾਲਿਆਂ ਬਣਾਇਆ ਹੈ ਨਾ ਕਿ ਕਿਸੇ ਸਰਕਾਰ ਨੇ ਕੋਈ ਗ੍ਰਾਂਟ ਦਿੱਤੀ, ਜਿਸ ਕਰਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹੀਦ ਦੇ ਭਰਾ ਜੋਗਿੰਦਰ ਸਿੰਘ ਤੇ ਸਾਬਕਾ ਮੈਂਬਰ ਜਸਬੀਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਦੀ ਯਾਦ ਵਿਚ ਸਰਕਾਰ ਲਾਇਬ੍ਰੇਰੀ ਜਾਂ ਸਟੇਡੀਅਮ ਬਣਾ ਕੇ ਸ਼ਹੀਦ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ ਤਾਂ ਕਿ ਅਗਲੀ ਪੀੜ੍ਹੀ ਇਸ ਤੋਂ ਸੇਧ ਲੈ ਸਕੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ