ਡਬਲਿਊ. ਡਬਲਿਊ. ਈ. 'ਹਾਲ ਆਫ਼ ਫੇਮ' ਪਹਿਲਵਾਨ ਹਲਕ ਹੋਗਨ ਦਾ ਦਿਹਾਂਤ

ਨਵੀਂ ਦਿੱਲੀ, 24 ਜੁਲਾਈ-WWE 'ਹਾਲ ਆਫ਼ ਫੇਮ' ਪਹਿਲਵਾਨ ਹਲਕ ਹੋਗਨ ਦਾ ਦਿਹਾਂਤ ਹੋ ਗਿਆ ਹੈ। WWE ਨੇ ਟਵੀਟ ਕੀਤਾ ਕਿ WWE ਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ WWE ਹਾਲ ਆਫ਼ ਫੇਮਰ ਹਲਕ ਹੋਗਨ ਦਾ ਦਿਹਾਂਤ ਹੋ ਗਿਆ ਹੈ। ਪੌਪ ਸੱਭਿਆਚਾਰ ਦੇ ਸਭ ਤੋਂ ਵੱਧ ਪਛਾਣੇ ਜਾਣ ਵਾਲੇ ਹਸਤੀਆਂ ਵਿਚੋਂ ਇਕ, ਹੋਗਨ ਨੇ 1980 ਦੇ ਦਹਾਕੇ ਵਿਚ WWE ਨੂੰ ਵਿਸ਼ਵਵਿਆਪੀ ਮਾਨਤਾ ਪ੍ਰਾਪਤ ਕਰਨ ਵਿਚ ਮਦਦ ਕੀਤੀ। WWE ਹੋਗਨ ਦੇ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹੈ। 71 ਸਾਲ ਦੀ ਉਮਰ ਵਿਚ ਉਨ੍ਹਾਂ ਆਖਰੀ ਸਾਹ ਲਏ। ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।