JALANDHAR WEATHER

ਪਿੰਡ ਰਾਮਗੜ੍ਹ ਸਰਦਾਰਾਂ 'ਚ ਹੋਈ ਖੂਨੀ ਝੜਪ

ਮਲੌਦ (ਖੰਨਾ), 24 ਜੁਲਾਈ (ਚਾਪੜਾ/ਨਿਜ਼ਾਮਪੁਰ)-ਪੁਲਿਸ ਥਾਣਾ ਮਲੌਦ ਅਧੀਨ ਪੈਂਦੇ ਪਿੰਡ ਰਾਮਗੜ੍ਹ ਸਰਦਾਰਾਂ ਵਿਚ ਉਸ ਸਮੇਂ ਸਹਿਮ ਵਾਲਾ ਮਾਹੌਲ ਪੈਦਾ ਹੋ ਗਿਆ। ਜਦੋਂ ਪਿੰਡ ਭੋਗੀਵਾਲ ਨਾਲ ਸਬੰਧਿਤ ਤਿੰਨ ਨੌਜਵਾਨ ਹਰਜਿੰਦਰ ਸਿੰਘ ਨਿੱਕਾ ਵਾਸੀ ਰਾਮਗੜ੍ਹ ਸਰਦਾਰਾਂ ਦੇ ਘਰ ਆ ਗਏ। ਲੋਕਾਂ ਦੇ ਦੱਸਣ ਅਨੁਸਾਰ ਉਨ੍ਹਾਂ ਕੋਲ ਕਿਰਪਾਨਾਂ ਤੇ ਕਿਰਚਾਂ ਸਨ। ਇਸ ਮਾਮਲੇ ਦੀਆਂ ਸੋਸ਼ਲ ਮੀਡੀਆ ਉਪਰ ਦੋ ਵੀਡੀਓ ਚੱਲ ਰਹੀਆਂ ਹਨ। ਸਰਪੰਚ ਨਵਦੀਪ ਸਿੰਘ ਬੱਬੂ ਰਾਮਗੜ੍ਹ ਸਰਦਾਰਾਂ ਨੇ ਕਿਹਾ ਕਿ ਲੜਾਈ-ਝਗੜੇ ਵਿਚ ਸ਼ਾਮਿਲ ਪਿੰਡ ਭੋਗੀਵਾਲ ਦੇ ਨੌਜਵਾਨ ਦੋ ਮਹੀਨੇ ਪਹਿਲਾਂ ਸਾਡੇ ਪਿੰਡ ਦੇ ਟੋਭੇ ਉੱਪਰ ਕੰਮ ਕਰਦੇ ਸਨ। ਉਸ ਵਕਤ ਵੀ ਹਰਜਿੰਦਰ ਸਿੰਘ ਨਿੱਕਾ ਦੀ ਨਰੇਗਾ ਮੇਟ ਨਾਲ ਤੂੰ-ਤੂੰ, ਮੈਂ-ਮੈਂ ਹੋਈ ਸੀ ਅਤੇ ਪੰਚ ਜਗਤਾਰ ਸਿੰਘ ਨੂੰ ਵੀ ਡਾਂਗ ਚੁੱਕ ਪੈ ਗਿਆ ਸੀ। ਜਦੋਂ ਦੋਸ਼ੀ ਹਰਜਿੰਦਰ ਸਿੰਘ ਨਿੱਕਾ ਜੋ ਨਸ਼ੇ ਦੀ ਸਪਲਾਈ ਦਾ ਕੰਮ ਕਰਦਾ ਹੈ, ਨੂੰ ਸਿਆਸੀ ਸ਼ਹਿ ਹੈ, ਜਿਸ ਖਿਲਾਫ ਥਾਣਾ ਮਲੌਦ ਰਿਪੋਰਟ ਦਰਜ ਕਰਵਾਈ ਹੈ ਤਾਂ ਉਸ ਵਕਤ ਦੇ ਥਾਣਾ ਮੁਖੀ ਸਤਨਾਮ ਸਿੰਘ ਨੇ ਕੋਈ ਸੁਣਵਾਈ ਨਹੀਂ ਕੀਤੀ ਅਤੇ ਸਾਡੇ ਵਲੋਂ ਉਸ ਦੀ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਜਦੋਂ ਹੁਣ ਮਲੌਦ ਪੁਲਿਸ ਵਲੋਂ ਥਾਣੇ ਬੁਲਾਇਆ ਗਿਆ ਤਾਂ ਉਸੇ ਰੰਜਿਸ਼ ਵਿਚ ਲੜਾਈ ਕਰਕੇ ਜਾਣ-ਬੁੱਝ ਕੇ ਝੂਠੇ ਨਾਂਅ ਲੈ ਰਿਹਾ ਹੈ।

ਜਦੋਂ ਇਸ ਮਾਮਲੇ ਸਬੰਧੀ ਕੌਂਸਲਰ ਦੀਪਕ ਗੋਇਲ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਕਿਸੇ ਗਿਣੀ-ਮਿੱਥੀ ਸਾਜ਼ਿਸ਼ ਨਾਲ ਉਸ ਨੂੰ ਬਦਨਾਮ ਕਰਨ ਲਈ ਉਸ ਦਾ ਨਾਂਅ ਇਸ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ।ਜਦੋਂ ਇਸ ਵਾਰਦਾਤ ਸਬੰਧੀ ਥਾਣਾ ਮੁਖੀ ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਆਈ। ਉਹ ਮੌਕੇ ਉਪਰ ਜਾ ਕੇ ਜਾਣਕਾਰੀ ਹਾਸਲ ਕਰਨਗੇ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ