JALANDHAR WEATHER

ਪਿੰਡ ਛਾਪਾ 'ਚ ਭਾਂਡੇ ਵੇਚਣ ਆਈ ਔਰਤ ਨੇ ਨਸ਼ੀਲੀ ਵਸਤੂ ਸੁੰਘਾ ਕੇ ਦਿਨ-ਦਿਹਾੜੇ ਲੁੱਟੇ ਗਹਿਣੇ

ਮਹਿਲ ਕਲਾਂ, 24 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਛਾਪਾ (ਬਰਨਾਲਾ) ਵਿਖੇ ਇਕ ਔਰਤ ਵਲੋਂ ਪੁਰਾਣੇ ਭਾਂਡਿਆਂ ਦੇ ਬਦਲੇ ਨਵੇਂ ਭਾਂਡੇ ਦੇਣ ਦੇ ਬਹਾਨੇ ਨਸ਼ੀਲੀ ਵਸਤੂ ਸੁੰਘਾ ਕੇ ਤਿੰਨ ਘਰਾਂ ਵਿਚੋਂ ਕਰੀਬ 20 ਤੋਲੇ ਚਾਂਦੀ ਦੇ ਗਹਿਣੇ ਅਤੇ ਹੋਰ ਅੱਠ ਘਰਾਂ ਵਿਚੋਂ ਘਰੇਲੂ ਸਾਮਾਨ ਚੋਰੀ ਕਰ ਲਿਆ ਗਿਆ ਹੈ। ਇਹ ਔਰਤ ਸਵੇਰੇ ਕਰੀਬ 10 ਵਜੇ ਦੇ ਕਰੀਬ ਪਿੰਡ ਛਾਪਾ 'ਚ ਦਾਖਲ ਹੋਈ ਅਤੇ ਘਰ-ਘਰ ਜਾ ਕੇ ਔਰਤਾਂ ਨੂੰ ਭਰੋਸੇ 'ਚ ਲੈ ਕੇ ਨਸ਼ੀਲੀ ਵਸਤੂ ਸੁੰਘਾ ਕੇ ਉਨ੍ਹਾਂ ਕੋਲੋਂ ਕੀਮਤੀ ਸਾਮਾਨ ਚੋਰੀ ਕਰਕੇ ਫਰਾਰ ਹੋ ਗਈ।

ਪ੍ਰਾਪਤ ਵੇਰਵੇ ਅਨੁਸਾਰ ਪਰਮਜੀਤ ਕੌਰ ਪਤਨੀ ਕਰਮ ਸਿੰਘ ਕੋਲੋਂ 6 ਤੋਲੇ ਚਾਂਦੀ ਦੀ ਚੇਨ ਅਤੇ 2 ਤੋਲੇ ਚਾਂਦੀ ਦੀਆਂ ਚੂੜੀਆਂ, ਹਰਜੀਤ ਕੌਰ ਪਤਨੀ ਗੁਰਮੇਲ ਸਿੰਘ ਕੋਲੋਂ ਢਾਈ ਤੋਲੇ ਦੀ ਚਾਂਦੀ, ਮਹਿੰਦਰ ਕੌਰ ਪਤਨੀ ਬਲੌਰ ਸਿੰਘ ਕੋਲੋਂ 9 ਤੋਲੇ ਚਾਂਦੀ ਦੀਆਂ ਤਿੰਨ ਚੇਨੀਆਂ, ਇਕ ਤੋਲਾ ਚਾਂਦੀ ਅਤੇ ਕਈ ਘਰਾਂ ਤੋਂ ਘਰੇਲੂ ਭਾਂਡੇ ਚੋਰੀ ਕਰਕੇ ਫਰਾਰ ਹੋ ਗਈ। ਪੀੜਤ ਲੋਕਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਨੌਸਰਬਾਜ਼ ਔਰਤ ਵਲੋਂ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲਿਜਾਣ ਨਾਲ ਪਿੰਡ ਅੰਦਰ ਸਹਿਮ ਦਾ ਮਾਹੌਲ ਬਣ ਚੁੱਕਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਨਾਲ ਧੋਖਾਧੜੀ ਕਰਨ ਵਾਲੀਆਂ ਔਰਤਾਂ ਦੀ ਪਛਾਣ ਕਰਕੇ ਸਖ਼ਤ ਸਜ਼ਾਵਾਂ ਦਿੱਤੀਆ ਜਾਣ। ਇਸ ਦੌਰਾਨ ਸਰਪੰਚ ਗੁਰਦੀਪ ਸਿੰਘ ਛਾਪਾ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਬਿਨਾਂ ਜਾਣ-ਪਛਾਣ ਕਿਸੇ ਵੀ ਔਰਤ ਜਾਂ ਵਿਅਕਤੀ ਨੂੰ ਘਰਾਂ ਵਿਚ ਦਾਖਲ ਨਾ ਹੋਣ ਦਿੱਤਾ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ