ਬੀ.ਸੀ.ਸੀ.ਆਈ. ਵਲੋਂ ਰਿਸ਼ਭ ਪੰਤ ਦੀ ਸੱਟ 'ਤੇ ਟਵੀਟ ਸਾਂਝਾ

ਨਵੀਂ ਦਿੱਲੀ, 24 ਜੁਲਾਈ-ਬੀ.ਸੀ.ਸੀ.ਆਈ. ਨੇ ਟਵੀਟ ਕੀਤਾ ਕਿ ਰਿਸ਼ਭ ਪੰਤ, ਜਿਨ੍ਹਾਂ ਨੂੰ ਮੈਨਚੈਸਟਰ ਟੈਸਟ ਦੇ ਪਹਿਲੇ ਦਿਨ ਸੱਜੇ ਪੈਰ ਵਿਚ ਸੱਟ ਲੱਗੀ ਸੀ, ਉਹ ਮੈਚ ਦੇ ਬਾਕੀ ਸਮੇਂ ਲਈ ਵਿਕਟਕੀਪਿੰਗ ਡਿਊਟੀ ਨਹੀਂ ਨਿਭਾਉਣਗੇ। ਧਰੁਵ ਜੁਰੇਲ ਵਿਕਟਕੀਪਰ ਦੀ ਭੂਮਿਕਾ ਨਿਭਾਉਣਗੇ। ਆਪਣੀ ਸੱਟ ਦੇ ਬਾਵਜੂਦ, ਰਿਸ਼ਭ ਪੰਤ ਦੂਜੇ ਦਿਨ ਟੀਮ ਵਿਚ ਸ਼ਾਮਿਲ ਹੋ ਗਏ ਹਨ ਅਤੇ ਟੀਮ ਦੀਆਂ ਜ਼ਰੂਰਤਾਂ ਅਨੁਸਾਰ ਬੱਲੇਬਾਜ਼ੀ ਲਈ ਉਪਲਬਧ ਰਹਿਣਗੇ।