JALANDHAR WEATHER

ਝੂਠੇ ਪਰਚੇ ਕਰਨ 'ਤੇ ਥਾਣਾ ਟਾਂਡਾ ਸਾਹਮਣੇ ਦਿੱਤਾ ਧਰਨਾ

ਟਾਂਡਾ ਉੜਮੁੜ, 24 ਜੁਲਾਈ (ਭਗਵਾਨ ਸਿੰਘ ਸੈਣੀ)-ਅੱਜ ਸਾਬਕਾ ਐਮ. ਸੀ. ਅਤੇ ਨੰਬਰਦਾਰ ਅਤੇ ਉੱਘੇ ਸਮਾਜ ਸੇਵਕ ਜਗਜੀਵਨ ਜੱਗੀ ਉਤੇ ਟਾਂਡਾ ਪੁਲਿਸ ਵਲੋਂ ਮਾਮਲਾ ਦਰਜ ਕਰ ਲੈਣ ਉਤੇ ਰੋਹ ' ਚ ਆਏ ਸ਼ਹਿਰ ਵਾਸੀਆਂ ਵਲੋਂ ਟਾਂਡਾ ਥਾਣੇ ਸਾਹਮਣੇ ਧਰਨਾ ਲਗਾ ਦਿੱਤਾ ਗਿਆ।

ਧਰਨੇ ਵਿਚ ਸ਼ਾਮਿਲ ਜੋਗਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਟਾਂਡਾ ਪੁਲਿਸ ਵਲੋਂ ਮਾਈਨਿੰਗ ਕਰਨ ਵਾਲਿਆਂ, ਨਸ਼ਾ ਵੇਚਣ ਵਾਲਿਆਂ ਉਤੇ ਨਾ ਤਾਂ ਕੋਈ ਕਾਰਵਾਈ ਹੁੰਦੀ ਹੈ ਪਰ ਇਲਾਕੇ ਦੇ ਮੋਹਤਬਰਾਂ ਉਤੇ ਸਿਆਸੀ ਦਬਾਅ ਹੇਠ ਆ ਕੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕੀਤੇ ਜਾ ਰਹੇ ਝੂਠੇ ਪਰਚਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜੇਕਰ ਇਹ ਮਾਮਲਾ ਰੱਦ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਥਾਣਾ ਟਾਂਡਾ ਸਾਹਮਣੇ ਧਰਨਾ ਲੱਗਾ ਹੋਇਆ ਹੈ ਅਤੇ ਭਾਰੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ