ਐਚ.ਐਸ.ਜੀ.ਪੀ.ਸੀ. ਦੇ ਪ੍ਰਧਾਨ ਝੀਂਡਾ ਨੂੰ ਨਾ ਸਬ-ਕਮੇਟੀ ਬਣਾਉਣ ਤੇ ਨਾ ਖਤਮ ਕਰਨ ਦੀ ਅਜੈਕਟਿਵ ਕਮੇਟੀ ਵਲੋਂ ਕੋਈ ਪਾਵਰ ਦਿੱਤੀ ਗਈ- ਦਾਦੂਵਾਲ

ਕਰਨਾਲ, 23 ਜੁਲਾਈ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਵਿਵਾਦ ਇਕ ਵਾਰ ਫਿਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵਲੋਂ ਕੱਲ੍ਹ ਸਾਰੀਆਂ ਸਬ-ਕਮੇਟੀਆਂ ਅਤੇ ਚੇਅਰਮੈਨ ਦੇ ਅਹੁਦਿਆਂ ਨੂੰ ਖਤਮ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਦਾਦੂਵਾਲ ਨੇ ਇਕ ਆਡੀਓ ਜਾਰੀ ਕਰਕੇ ਕਿਹਾ ਕਿ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਕੋਲ ਅਜੈਕਟਿਵ ਕਮੇਟੀ ਵਲੋਂ ਕੋਈ ਪਾਵਰ ਨਹੀਂ ਦਿੱਤੀ ਗਈ ਕਿ ਉਹ ਸਬ-ਕਮੇਟੀਆਂ ਬਣਾਵੇ ਜਾਂ ਸਬ-ਕਮੇਟੀਆਂ ਨੂੰ ਖਤਮ ਕਰੇ, ਇਹ ਸਾਰੀ ਪਾਵਰ ਅਜੈਕਟਿਵ ਕਮੇਟੀ ਕੋਲ ਹੈ।
ਉਨ੍ਹਾਂ ਕਿਹਾ ਕਿ ਚੇਅਰਮੈਨੀਆਂ ਅਜੈਕਟਿਵ ਕਮੇਟੀ ਵਲੋਂ ਪਾਸ ਕਰਕੇ ਦਿੱਤੀਆਂ ਗਈਆਂ ਹਨ। ਪ੍ਰਧਾਨ ਕੋਲ ਚੇਅਰਮੈਨੀਆਂ ਖਤਮ ਕਰਨ ਦੀ ਕੋਈ ਪਾਵਰ ਨਹੀਂ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨੀਆਂ ਅਜੈਕਟਿਵ ਕਮੇਟੀ ਵਲੋਂ ਪਾਸ ਕੀਤੀਆਂ ਗਈਆਂ ਹਨ, ਇਸ ਕਮੇਟੀ ਵਿਚ 10 ਮੈਂਬਰ ਮੌਕੇ ਉਤੇ ਮੌਜੂਦ ਸਨ ਅਤੇ ਇਕ ਮੈਂਬਰ ਕਿਸੇ ਕਾਰਨ ਮੀਟਿੰਗ ਵਿਚ ਮੌਜੂਦ ਨਹੀਂ ਸੀ। ਅਜੈਕਟਿਵ ਵਲੋਂ ਪਾਸ ਕਰਕੇ ਹੀ ਇਹ ਚੇਅਰਮੈਨੀਆਂ ਦਾ ਅਹੁਦਾ ਦਿੱਤਾ ਗਿਆ ਸੀ ਅਤੇ ਪਾਸ ਕੀਤੇ ਗਏ ਮਤੇ ਉੱਤੇ 10 ਅਜੈਕਟਿਵ ਮੈਂਬਰਾਂ ਨੇ ਹਸਤਾਖਰ ਕੀਤੇ ਸਨ।