ਬੇਅਦਬੀ ਵਿਰੋਧੀ ਬਿੱਲ 'ਤੇ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦਾ ਵੱਡਾ ਬਿਆਨ

ਚੰਡੀਗੜ੍ਹ, 23 ਜੁਲਾਈ-ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਲਿਆਂਦਾ ਗਿਆ ਬੇਅਦਬੀ ਵਿਰੋਧੀ ਬਿੱਲ ਵੱਡਾ ਪਖੰਡ ਹੈ। ਉਹ ਲੋਕ ਬਿੱਲ ਲਿਆ ਰਹੇ ਹਨ ਜੋ ਕਿ ਵੱਖ-ਵੱਖ ਬੇਅਦਬੀ ਘਟਨਾਵਾਂ ਵਿਚ ਸ਼ਾਮਿਲ ਹਨ। ਸੂਬਾ ਸਰਕਾਰ ਬੇਅਦਬੀ ਘਟਨਾਵਾਂ ਵਿਚ ਸ਼ਾਮਿਲ ਲੋਕਾਂ ਨੂੰ ਬਚਾਅ ਰਹੀ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਪ੍ਰਗਟ ਸਿੰਘ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਨਿਆ ਹੈ ਕਿ ਕਾਂਗਰਸ ਪਾਰਟੀ ਨੇ ਬੇਅਦਬੀ ਦੀਆਂ ਘਟਨਾਵਾਂ 'ਤੇ ਰਾਜਨੀਤੀ ਕੀਤੀ। ਬਿੱਲ ਪੇਸ਼ ਕਰਨ ਵਾਲੀ ਪਾਰਟੀ ਅਤੇ ਇਸ ਦਾ ਸਮਰਥਨ ਕਰਨ ਵਾਲੇ ਵੀ ਬੇਅਦਬੀ ਘਟਨਾਵਾਂ ਵਿਚ ਸ਼ਾਮਿਲ ਹਨ।