JALANDHAR WEATHER

ਕਿਸਾਨ ਭਵਨ ਵਿਖੇ ਕਿਸਾਨਾਂ ਵਲੋਂ ਪ੍ਰੈਸ ਕਾਨਫਰੰਸ

ਚੰਡੀਗੜ੍ਹ, 23 ਜੁਲਾਈ (ਗੁਰਿੰਦਰ)-ਕਿਸਾਨ ਭਵਨ ਵਿਖੇ ਕੇ.ਐਮ.ਐਮ. ਵਲੋਂ ਪ੍ਰੈਸ ਕਾਨਫਰੰਸ ਸ਼ੁਰੂ ਕਰ ਦਿੱਤੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਇਕ ਮੀਟਿੰਗ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਈ। ਪ੍ਰਮੁੱਖ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ ਅਤੇ ਹੋਰ ਆਗੂਆਂ ਦਰਮਿਆਨ ਇਸ ਇਕੱਤਰਤਾ ਵਿੱਚ ਕਿਸਾਨਾਂ ਨਾਲ ਸੰਬੰਧਿਤ ਕਈ ਮੁੱਦਿਆਂ ਤੇ ਵਿਸ਼ੇਸ਼ ਵਿਚਾਰ ਚਰਚਾ ਹੋਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਭਖ ਦਾ ਮੁੱਦਾ ਜੋ ਕਿਸਾਨਾਂ ਤੇ ਭਾਰੂ ਪੈਣ ਜਾ ਰਿਹਾ ਹੈ ਉਹ ਹੈ ਪੰਜਾਬ ਦੀ ਲੈਂਡ ਪੋਲਿੰਗ ਨੀਤੀ ਦੇ ਨਾਲ ਨਾਲ ਅਮਰੀਕਾ ਨਾਲ ਵਪਾਰਕ ਸੌਦੇ, ਬਿਜਲੀ ਨਿੱਜੀਕਰਨ ਆਦਿ ਪ੍ਰਤੀ ਸਰਕਾਰ ਦੀ ਕੜੀ ਆਲੋਚਨਾ ਕਰਦਿਆਂ ਸਰਕਾਰ ਨੂੰ ਕਿਸਾਨਾਂ ਦੇ ਹੱਕ ਵਿੱਚ ਖੜੇ ਹੋਣ ਦੀ ਅਪੀਲ ਵੀ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ