ਭਾਈ ਲੌਂਗੋਵਾਲ, ਸਿੱਧੂ, ਉਦੇ ਸਿੰਘ ਅਤੇ ਚੈਰੀ ਬਣੇ ਸੂਬਾ ਡੈਲੀਗੇਟ

ਲੌਂਗੋਵਾਲ, (ਸੰਗਰੂਰ), 23 ਜੁਲਾਈ (ਵਿਨੋਦ, ਖੰਨਾ) - ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤਹਿਤ ਹੋਂਦ ਵਿਚ ਆਈ 5 ਮੈਂਬਰੀ ਕਮੇਟੀ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਨਾਮ ਤੋਂ ਹੋਏ ਡੈਲੀਗੇਟ ਇਜਲਾਸ ਦੌਰਾਨ ਚੁਣੇ ਗਏ 4 ਸੂਬਾ ਡੈਲੀਗੇਟਾਂ ’ਚੋਂ 3 ਡੈਲੀਗੇਟ ਇੱਕਲੇ ਲੌਂਗੋਵਾਲ ਤੋਂ ਚੁਣੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਰੂਪ ਸਿੰਘ ਸ਼ੇਰੋਂ ਨੇ ਦੱਸਿਆ ਕਿ ਲੌਂਗੋਵਾਲ ਤੋਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਅਤੇ ਟਕਸਾਲੀ ਆਗੂ ਜਥੇ. ਉਦੇ ਸਿੰਘ ਤੋਂ ਇਲਾਵਾ ਨੌਜਵਾਨ ਆਗੂ ਅਮਨਬੀਰ ਸਿੰਘ ਚੈਰੀ ਸਰਬਸੰਮਤੀ ਨਾਲ ਸੂਬਾ ਡੇਲੀਗੇਟ ਚੁਣੇ ਗਏ ਹਨ।
ਇਸ ਤੋਂ ਇਲਾਵਾ 22 ਡੇਲੀਗੇਟ ਜ਼ਿਲ੍ਹੇ ਲਈ ਚੁਣੇ ਗਏ ਹਨ, ਜਿਨ੍ਹਾਂ ਵਿਚ ਸਤਿਗੁਰ ਸਿੰਘ ਨਮੋਲ, ਡਾ. ਰੂਪ ਸਿੰਘ ਸ਼ੇਰੋਂ, ਕੇਵਲ ਸਿੰਘ ਸ਼ੇਰੋਂ, ਬਿੰਦਰਪਾਲ ਸ਼ਰਮਾ ਨਮੋਲ, ਪ੍ਰਿਤਪਾਲ ਸਿੰਘ ਹਾਂਡਾ, ਗੁਰਚਰਨ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਨਿਰਮਾਣ, ਦਲਜੀਤ ਸਿੰਘ ਸਿੱਧੂ ਲੌਂਗੋਵਾਲ, ਗੁਰਚਰਨ ਸਿੰਘ ਦਰਾਕਾ ਲੌਂਗੋਵਾਲ, ਨੰਬਰਦਾਰ ਬਲਵਿੰਦਰ ਸਿੰਘ ਢੱਡਰੀਆਂ, ਲੀਲਾ ਸਿੰਘ ਨਿਹੰਗ ਚੀਮਾ, ਚੇਅਰਮੈਨ ਮੇਵਾ ਸਿੰਘ ਉੱਪਲੀ, ਕਰਮਜੀਤ ਸਿੰਘ ਗੱਗੜਪੂਰ, ਸਾ. ਚੇਅਰਮੈਨ ਬਲਦੇਵ ਸਿੰਘ ਭਮਾਬੱਦੀ, ਬੀਬੀ ਸੁਨੀਤਾ ਸ਼ਰਮਾ, ਹਰਦੇਵ ਸਿੰਘ ਹੰਝਰਾ, ਦਰਸ਼ਨ ਸਿੰਘ ਖੁਰਮੀ, ਹਰਜੀਤ ਸਿੰਘ ਗਿੱਲ, ਤਰਸੇਮ ਸਿੰਘ ਨਾਗਰਾ, ਚਮਕੌਰ ਸਿੰਘ ਮੋਰਾਂਵਾਲੀ, ਬਲਕਾਰ ਸਿੰਘ ਸੰਗਾਲਾ ਅਤੇ ਜਗਸੀਰ ਸਿੰਘ ਅਮਰੂਕੋਟੜਾ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਆਗੂਆਂ ਦੀ ਚੋਣ ’ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵਧਾਈ ਦਿੱਤੀ ਹੈ ਅਤੇ ਸਥਾਨਕ ਆਗੂਆਂ ਨੇ ਇਸ ਚੋਣ ’ਤੇ ਭਰਵੀਂ ਖੁਸ਼ੀ ਪ੍ਰਗਟ ਕੀਤੀ ਹੈ।