ਘਰੇਲੂ ਜ਼ਮੀਨੀ ਵਿਵਾਦ ਨੂੰ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜਿ੍ਆ ਵਿਅਕਤੀ

ਸ੍ਰੀ ਹਰਗੋਬਿੰਦਪੁਰ, (ਗੁਰਦਾਸਪੁਰ), 18 ਜੁਲਾਈ (ਕੰਵਲਜੀਤ ਸਿੰਘ ਚੀਮਾ)- ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਨੇੜਲੇ ਪਿੰਡ ਧਾਲੀਵਾਲ ਦਾ ਇਕ ਵਿਅਕਤੀ ਘਰੇਲੂ ਜ਼ਮੀਨੀ ਵਿਵਾਦ ਕਾਰਨ ਸਵੇਰ ਤੜਕੇ ਹੀ ਪਾਣੀ ਵਾਲੀ ਟੈਂਕੀ ’ਤੇ ਚੜ ਗਿਆ। ਟੈਂਕੀ ਦੇ ਉੱਪਰ ਚੜੇ ਗੁਰਮੁਖ ਸਿੰਘ ਨੂੰ ਹੇਠਾਂ ਉਤਾਰਨ ਲਈ ਪੁਲਿਸ ਮੁਲਾਜ਼ਮਾਂ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।