ਅਰਸ਼ਦੀਪ ਸਿੰਘ ਕਲੇਰ ਨੂੰ ਧਮਕੀ ਦੇਣ ਦੇ ਮਾਮਲੇ ’ਚ ਜਤਿੰਦਰ ਭੰਗੂ ਵਿਰੁੱਧ ਡੀ.ਡੀ.ਆਰ. ਦਾਇਰ

ਚੰਡੀਗੜ੍ਹ, 18 ਜੁਲਾਈ- ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਕਲੇਰ ਨੂੰ ਮਿਲੀ ਧਮਕੀ ਦੇ ਮਾਮਲੇ ਵਿਚ ਆਖ਼ਰਕਾਰ, ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ, ਪੰਜਾਬ ਸਰਕਾਰ ਨੇ ਜਤਿੰਦਰ ਭੰਗੂ ਵਿਰੁੱਧ ਡੀ.ਡੀ.ਆਰ. ਦਾਇਰ ਕਰ ਦਿੱਤੀ ਹੈ। ਇਸ ਨੂੰ ਸਿਰਫ਼ ਧਮਕੀ ਦੇਣ ਦਾ ਮਾਮਲਾ ਬਣਾ ਦਿੱਤਾ ਗਿਆ, ਜਿਸ ’ਤੇ ਹਾਈ ਕੋਰਟ ਨੇ ਫਟਕਾਰ ਲਗਾਈ ਤੇ ਕਿਹਾ ਕਿ ਇਸ ਮਾਮਲੇ ਨੂੰ ਕੇਂਦਰੀ ਜਾਂਚ ਏਜੰਸੀਆਂ ਨੂੰ ਕਿਉਂ ਨਹੀਂ ਸੌਂਪਿਆ ਜਾਂਦਾ, ਇਹ ਸਿਰਫ਼ ਧਮਕੀ ਦੇਣ ਦਾ ਮਾਮਲਾ ਕਿਵੇਂ ਹੈ?
ਪੰਜਾਬ ਸਰਕਾਰ ਨੇ ਕਿਹਾ ਕਿ ਇਹ ਡੀ.ਡੀ.ਆਰ. 5 ਜੁਲਾਈ ਨੂੰ ਦਾਇਰ ਕੀਤੀ ਗਈ ਸੀ ਤੇ ਜਾਂਚ ਚੱਲ ਰਹੀ ਹੈ