ਖੇਤ ਵਿਚ ਪਲਟੀ ਬੱਚਿਆਂ ਨਾਲ ਭਰੀ ਵੈਨ


ਮਹਿਰਾਜ, (ਬਠਿੰਡਾ), 18 ਜੁਲਾਈ (ਸੁਖਪਾਲ ਮਹਿਰਾਜ)- ਅੱਜ ਸਵੇਰੇ ਕਰੀਬ 7 ਵਜੇ ਰਾਮਪੁਰਾ ਫੂਲ ਦੇ ਪਾਥਫਾਈਂਡਰ ਗਲੋਬਲ ਸਕੂਲ ਦੀ ਬੱਚਿਆਂ ਨਾਲ ਭਰੀ ਵੈਨ ਮਹਿਰਾਜ ਦੇ ਖੇਤਾਂ ਵਿਚ ਪਲਟ ਗਈ, ਪਰ ਖੁਸ਼ਕਿਸਮਤੀ ਨਾਲ ਵੈਨ ਵਿਚ ਸਵਾਰ ਕੁੱਲ 34 ਬੱਚੇ ਸੁਰੱਖਿਅਤ ਹਨ। ਜਦੋਂ ਇਹ ਘਟਨਾ ਵਾਪਰੀ ਤਾਂ ਆਸ ਪਾਸ ਦੇ ਖੇਤਾਂ ਵਿਚ ਕੰਮ ਕਰ ਰਹੇ ਲੋਕਾਂ ਨੇ ਆ ਕੇ ਵੈਨ ਵਿਚੋਂ ਬੱਚਿਆਂ ਨੂੰ ਕੱਢਿਆ। ਵੈਨ ਚਾਲਕ ਮੌਕੇ ’ਤੋਂ ਫਰਾਰ ਹੋ ਗਿਆ।
ਸੂਚਨਾ ਮਿਲਣ ’ਤੇ ਥਾਣਾ ਰਾਮਪੁਰਾ ਸ਼ਹਿਰੀ ਦੀ ਪੁਲਿਸ ਵਲੋਂ ਜਾ ਕੇ ਮੌਕਾ ਵੇਖਿਆ ਗਿਆ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।