JALANDHAR WEATHER

ਗੁਰੂ ਹਰ ਸਹਾਏ ਵਿਖੇ ਪਏ ਭਾਰੀ ਮੀਂਹ ਨੇ ਖੋਲ੍ਹੀ ਪੋਲ

ਗੁਰੂ ਹਰ ਸਹਾਏ, 14 ਜੁਲਾਈ (ਕਪਿਲ ਕੰਧਾਰੀ)- ਗੁਰੂ ਹਰ ਸਹਾਏ ਵਿਖੇ ਪਏ ਅੱਜ ਭਾਰੀ ਮੀਂਹ ਨੇ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ ਉੱਥੇ ਹੀ ਪ੍ਰਸ਼ਾਸਨ ਦੀ ਪੋਲ ਵੀ ਖੋਲ ਕੇ ਰੱਖ ਦਿੱਤੀ ਹੈ। ਅੱਜ ਪਏ ਭਾਰੀ ਮੀਂਹ ਕਰਕੇ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਅੱਗੇ ਪਾਣੀ ਜਮਾ ਹੋ ਗਿਆ ਹੈ, ਜਿਸ ਕਰਕੇ ਲੋਕਾਂ ਨੂੰ ਆਪਣੇ ਕੰਮਾ ਕਾਜਾਂ ’ਤੇ ਜਾਣ ਲਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜੇਕਰ ਗੱਲ ਕੀਤੀ ਜਾਵੇ ਸਟੇਟ ਬੈਂਕ ਵਾਲੀ ਗਲੀ ਦੀ ਤਾਂ ਇਸ ਗਲੀ ਵਿਚ ਬਣੇ ਹੋਰ ਵੀ ਬੈਂਕ ਅਤੇ ਘਰਾਂ ਦੇ ਬਾਹਰ ਇੰਨਾ ਪਾਣੀ ਜਮਾ ਹੋ ਗਿਆ ਹੈ ਕਿ ਲੋਕਾਂ ਨੂੰ ਬੈਂਕ ਅੰਦਰ ਜਾਣ ਲਈ ਇਸ ਮੀਂਹ ਦੇ ਗੰਦੇ ਪਾਣੀ ਵਿਚੋਂ ਨਿਕਲ ਕੇ ਜਾਣਾ ਪੈ ਰਿਹਾ ਹੈ ਅਤੇ ਲੋਕ ਪ੍ਰਸ਼ਾਸ਼ਨ ਨੂੰ ਕੋਸਦੇ ਨਜ਼ਰ ਆ ਰਹੇ ਹਨ, ਉੱਥੇ ਹੀ ਹਾਲੇ ਵੀ ਪੈ ਰਹੇ ਮੀਂਹ ਕਾਰਨ ਲੋਕਾਂ ਨੂੰ ਅਨੇਕਾਂ ਮੁਸ਼ਕਿਲਾਂ ਆ ਰਹੀਆ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ