ਬਟਾਲਾ ਦੇ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਚੌੜੇ ਦਾ ਰਹਿਣ ਵਾਲਾ ਹੈ ਅਮਰੀਕਾ 'ਚ ਐਫ.ਬੀ.ਆਈ. ਵਲੋਂ ਕਾਬੂ ਕੀਤਾ ਪਵਿੱਤਰ ਬਟਾਲਾ

ਬਟਾਲਾ, 13 ਜੁਲਾਈ - ਅਮਰੀਕਾ 'ਚ ਐਫ.ਬੀ.ਆਈ. ਵਲੌ ਕਾਬੂ ਕੀਤੇ ਕਈ 8 ਗੈਂ.ਗਸਟਰਾਂ ਚੋਂ ਪਵਿੱਤਰ ਬਟਾਲਾ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਚੌੜੇ ਦਾ ਰਹਿਣ ਵਾਲਾ ਹੈ।ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਚੌੜੇ ਦਾ ਰਹਿਣ ਵਾਲਾ ਪਵਿੱਤਰ ਸਿੰਘ ਪੁੱਤਰ ਸਿਕੰਦਰ ਸਿੰਘ ਜੋ ਕਿ 2020-21 ਵਿਚ ਡੌਂਕੀ ਲਾ ਕੇ ਅਮਰੀਕਾ ਚਲਾ ਗਿਆ । ਜਾਣਕਾਰੀ ਮੁਤਾਬਕ ਅਮਰੀਕਾ ਜਾਣ ਤੋਂ ਪਹਿਲਾਂ ਉਸ ਉੱਪਰ ਅੰਮ੍ਰਿਤਸਰ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵਿਚ ਲੜਾਈ ਝਗੜੇ ਦੇ ਮਾਮਲੇ ਦਰਜ ਸਨ। ਪਰ ਆਪਣੇ ਇਲਾਕੇ ਜਾ ਥਾਣਾ ਘੁਮਾਣ ਵਿਚ ਕੋਈ ਵੀ ਅਪਰਾਧਿਕ ਮੁਕਦਮਾ ਨਹੀਂ ਦਰਜ ਸੀ। ਅਮਰੀਕਾ ਜਾਣ ਤੋਂ ਬਾਅਦ ਉਸ ਉੱਪਰ ਵੱਖ-ਵੱਖ ਥਾਣਿਆਂ ਵਿਚ ਕਈ ਅਪਰਾਧਿਕ ਮਾਮਲੇ ਦਰਜ ਕੀਤੇ ਗਏ। ਪਵਿੱਤਰ ਦਾ ਪਰਿਵਾਰ ਕਿਸਾਨੀ ਨਾਲ ਸੰਬੰਧ ਰੱਖਣ ਵਾਲਾ ਪਰਿਵਾਰ ਹੈ ।