ਚੇਨਈ ਬੰਦਰਗਾਹ ਤੋਂ ਡੀਜ਼ਲ ਲੈ ਕੇ ਜਾ ਰਹੀ ਮਾਲ ਗੱਡੀ ਨੂੰ ਲੱਗੀ ਅੱਗ

ਚੇਨਈ, 13 ਜੁਲਾਈ - ਚੇਨਈ ਬੰਦਰਗਾਹ ਤੋਂ ਡੀਜ਼ਲ ਲੈ ਕੇ ਜਾ ਰਹੀ ਇਕ ਮਾਲ ਗੱਡੀ ਨੂੰ ਅੱਜ ਸਵੇਰੇ ਤਿਰੂਵੱਲੂਰ ਨੇੜੇ ਅੱਗ ਲੱਗ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਰੇਲਗੱਡੀ ਦੇ ਚਾਰ ਡੱਬੇ ਪਟੜੀ ਤੋਂ ਉਤਰ ਗਏ ਅਤੇ ਉਸੇ ਸਮੇਂ ਅੱਗ ਲੱਗ ਗਈ।
ਘਟਨਾ ਤੋਂ ਤੁਰੰਤ ਬਾਅਦ, ਫਾਇਰ ਬ੍ਰਿਗੇਡ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਮਾਲਗੱਡੀ ਡੀਜ਼ਲ ਨਾਲ ਭਰੀ ਹੋਈ ਸੀ ਅਤੇ ਅੱਗ ਲੱਗਣ ਵਾਲੇ ਚਾਰ ਡੱਬਿਆਂ ਨੂੰ ਵੱਖ ਕਰਨ ਅਤੇ ਬਾਕੀ 48 ਡੱਬਿਆਂ ਨੂੰ ਹਟਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ...। ਸਥਾਨਕ ਪ੍ਰਸ਼ਾਸਨ ਅਤੇ ਰੇਲਵੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਟਨਾ ਸਥਾਨ ਦੇ ਨੇੜੇ ਨਾ ਜਾਣ, ਕਿਉਂਕਿ ਰੇਲਗੱਡੀ ਵਿਚ ਬਹੁਤ ਜ਼ਿਆਦਾ ਜਲਣਸ਼ੀਲ ਪਦਾਰਥ ਮੌਜੂਦ ਹੈ।