JALANDHAR WEATHER

ਪੰਜਾਬ ਜਬਰ ਵਿਰੁੱਧ ਰੈਲੀ 'ਚ ਕਿਸਾਨ ਆਗੂਆਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਪਹੁੰਚੇ

ਤਪਾ ਮੰਡੀ (ਬਰਨਾਲਾ), (ਵਿਜੇ ਸ਼ਰਮਾ) - 13 ਜੁਲਾਈ - ਬਰਨਾਲਾ ਜਿਲੇ ਦੇ ਤਪਾ ਮੰਡੀ ਦੀ ਅਨਾਜ ਮੰਡੀ ਵਿਚ ਪੰਜਾਬ ਜਬਰ ਵਿਰੁੱਧ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਜਗਜੀਤ ਸਿੰਘ ਡੱਲੇਵਾਲ, ਲੱਖਾ ਸਿੰਘ ਸਿਧਾਣਾ, ਭਾਨਾ ਸਿੱਧੂ ,ਸੁਖਪਾਲ ਸਿੰਘ ਖਾਰਾ ਐਡਵੋਕੇਟ, ਬਾਪੂ ਤਰਸੇਮ ਸਿੰਘ ਅਮਿਤੋਜ ਮਾਨ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਸਿੱਧਪੁਰ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰੈਲੀ ਵਿਚ ਲੋਕ ਪਹੁੰਚੇ ਹਨ।

ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪੰਜਾਬ ਪੁਲਿਸ ਜਬਰ ਵਿਰੋਧੀ ਅਤੇ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਵਿਚ ਅਨਾਜ ਮੰਡੀ ਤਪਾ ਵਿਖੇ ਜਬਰ ਵਿਰੋਧੀ ਰੈਲੀ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਪੰਜਾਬ ਵਾਸੀਆਂ ਅਤੇ ਕਿਸਾਨਾਂ 'ਤੇ ਜਬਰ ਕੀਤਾ ਜਾ ਰਿਹਾ ਹੈ । ਪੰਜਾਬ ਸਰਕਾਰ ਵਲੋਂ ਲੈਂਡ ਪੂਿਲੰਗ ਸਕੀਮ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਮੁਫ਼ਤ ਕੌਡੀਆਂ ਦੇ ਭਾਅ ਦੱਬੀਆਂ ਜਾ ਰਹੀਆਂ ਹਨ ।ਪੰਜਾਬ ਤੇ ਕੇਂਦਰ ਸਰਕਾਰ ਦੋਵੇਂ ਹੀ ਕਿਸਾਨ ਮਾਰੂ ਨੀਤੀਆਂ ਤਹਿਤ ਪੰਜਾਬ ਦੇ ਕਿਸਾਨਾਂ 'ਤੇ ਜਬਰ ਕਰ ਰਹੀਆਂ ਹਨ । ਵਿਸ਼ੇਸ਼ ਯੋਜਨਾਵਾਂ ਤਹਿਤ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਾਰਪੋਰੇਟ ਘਰਾਨਿਆਂ ਨੂੰ ਕਾਬਜ਼ ਕੀਤਾ ਜਾ ਰਿਹਾ ਹੈ । ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਪੰਜਾਬ ਵਾਸੀਆਂ ਨੂੰ ਜਥੇਬੰਦਕ ਕਰ ਕੇ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ