ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਨਾਮੀਬੀਆ ਦਾ ਸਭ ਤੋਂ ਵੱਡਾ ਪੁਰਸਕਾਰ

ਨਵੀਂ ਦਿੱਲੀ, 9 ਜੁਲਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾਮੀਬੀਆ ਦਾ ਸਭ ਤੋਂ ਵੱਡਾ ਪੁਰਸਕਾਰ ਮਿਲਿਆ ਹੈ। ਦੱਸ ਦਈਏ ਕਿ ਆਰਡਰ ਆਫ਼ ਦ ਮੋਸਟ ਐਨਸ਼ੀਐਂਟ ਵੈਲਵਿਟਸਚੀਆ ਮੀਰਾਬਿਲਿਸ ਦਿੱਤਾ ਗਿਆ ਹੈ। ਇਸ ਨਾਲ ਇਹ ਪ੍ਰਧਾਨ ਮੰਤਰੀ ਮੋਦੀ ਦਾ 27ਵਾਂ ਪੁਰਸਕਾਰ ਅਤੇ ਇਸ ਚੱਲ ਰਹੇ ਦੌਰੇ ਵਿਚ ਚੌਥਾ ਪੁਰਸਕਾਰ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵੈਲਵਿਟਸਚੀਆ ਮੀਰਾਬਿਲਿਸ ਨਾਲ ਸਨਮਾਨਿਤ ਹੋਣਾ ਮੇਰੇ ਲਈ ਬਹੁਤ ਮਾਣ ਅਤੇ ਸਨਮਾਨ ਦੀ ਗੱਲ ਹੈ। ਮੈਂ ਰਾਸ਼ਟਰਪਤੀ, ਨਾਮੀਬੀਆ ਸਰਕਾਰ ਅਤੇ ਨਾਮੀਬੀਆ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਮੈਂ 140 ਕਰੋੜ ਭਾਰਤੀਆਂ ਵਲੋਂ ਇਸ ਸਨਮਾਨ ਨੂੰ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ। ਨਾਮੀਬੀਆ ਦੇ ਰਾਸ਼ਟਰਪਤੀ, ਡਾ. ਨੇਤੁੰਬੋ ਨੰਦੀ-ਨਦੈਤਵਾਹ ਨੇ ਕਿਹਾ ਕਿ ਨਾਮੀਬੀਆ ਦੇ ਸੰਵਿਧਾਨ ਦੁਆਰਾ ਮੈਨੂੰ ਦਿੱਤੀ ਗਈ ਸ਼ਕਤੀ ਦੁਆਰਾ, ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਰਡਰ ਆਫ਼ ਦ ਮੋਸਟ ਐਨਸ਼ੀਐਂਟ ਵੈਲਵਿਟਸਚੀਆ ਮੀਰਾਬਿਲਿਸ ਪ੍ਰਦਾਨ ਕਰਨ ਦਾ ਸਨਮਾਨ ਪ੍ਰਾਪਤ ਹੋਇਆ ਹੈ ਜਿਨ੍ਹਾਂ ਨੇ ਨਾਮੀਬੀਆ ਅਤੇ ਵਿਸ਼ਵ ਪੱਧਰ 'ਤੇ ਸਮਾਜਿਕ-ਆਰਥਿਕ ਵਿਕਾਸ ਅਤੇ ਸ਼ਾਂਤੀ ਅਤੇ ਨਿਆਂ ਦੇ ਪ੍ਰਚਾਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।