JALANDHAR WEATHER

2 ਕਿਲੋ ਹੈਰੋਇਨ, ਪਿਸਤੌਲਾਂ ਤੇ ਗੋਲੀ ਸਿੱਕਾ ਸਮੇਤ ਮਾਂ-ਪੁੱਤ ਕਾਬੂ

ਫਿਰੋਜ਼ਪੁਰ, 9 ਜੁਲਾਈ (ਗੁਰਿੰਦਰ ਸਿੰਘ)-'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸਫਲਤਾ ਵੱਡੀ ਹਾਸਲ ਕਰਦਿਆਂ ਫ਼ਿਰੋਜ਼ਪੁਰ ਪੁਲਿਸ ਨੇ ਮੋਟਰਸਾਈਕਲ 'ਤੇ ਹੈਰੋਇਨ ਸਪਲਾਈ ਕਰਨ ਜਾਂਦੇ ਮਾਂ-ਪੁੱਤ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ 2 ਕਿਲੋ ਹੈਰੋਇਨ, 2 ਪਿਸਤੌਲ 30 ਬੋਰ ਸਮੇਤ ਮੈਗਜ਼ੀਨ, 12 ਰੌਂਦ 30 ਬੋਰ ਤੇ 40 ਰੌਂਦ 32 ਬੋਰ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਵਿਚ ਇਨ੍ਹਾਂ ਦੇ ਤੀਜੇ ਸਾਥੀ ਤੇ ਉਕਤ ਮਹਿਲਾ ਦੇ ਭਰਾ ਦੀ ਗ੍ਰਿਫਤਾਰੀ ਬਾਕੀ ਹੈ। 

ਦੱਸਣਯੋਗ ਹੈ ਕਿ 6 ਜੁਲਾਈ ਨੂੰ ਵੀ ਮੁਹਿੰਮ ਤਹਿਤ ਫ਼ਿਰੋਜ਼ਪੁਰ ਪੁਲਿਸ ਨੇ ਐੱਨ.ਡੀ.ਪੀ.ਐੱਸ. ਐਕਟ ਤਹਿਤ 3 ਵੱਖ-ਵੱਖ ਮਾਮਲਿਆ ਵਿਚ ਮਾਂ-ਪੁੱਤ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 2 ਕਿਲੋ 495 ਗ੍ਰਾਮ ਹੈਰੋਇਨ, 30 ਗ੍ਰਾਮ ਅਫ਼ੀਮ, 2 ਮੋਟਰਸਾਈਕਲ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਸਨ। ਇਸ ਤੋਂ ਇਲਾਵਾ ਅਸਲਾ ਐਕਟ ਤਹਿਤ ਇਕ ਮੁਕਦਮੇ ਵਿਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 2 ਪਿਸਤੌਲ 32 ਬੋਰ ਸਮੇਤ 17 ਜ਼ਿੰਦਾ ਰੌਂਦ 32 ਬੋਰ, ਫੋਨ ਤੇ ਸਵਿਫਟ ਕਾਰ ਬਰਾਮਦ ਕੀਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ