JALANDHAR WEATHER

ਹੈਰੋਇਨ ਅਤੇ ਡਰੱਗ ਮਨੀ ਕਾਸੋ ਆਪ੍ਰੇਸ਼ਨ ਤਹਿਤ ਬਰਾਮਦ

ਮਾਛੀਵਾੜਾਾ ਸਾਹਿਬ, 9 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਮਾਛੀਵਾਡ਼ਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ 2 ਵਿਅਕਤੀਆਂ ਨੂੰ ਜਸ਼ਨਪ੍ਰੀਤ ਸਿੰਘ ਉਰਫ਼ ਭੋਲਾ, ਦੀਪਕ ਉਰਫ਼ ਦੀਪ ਵਾਸੀਆਨ ਭੱਟੀਆਂ ਨੂੰ 15 ਗ੍ਰਾਮ ਹੈਰੋਇਨ ਅਤੇ 97 ਹਜ਼ਾਰ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਮਾਣਯੋਗ ਐੱਸ.ਐੱਸ.ਪੀ. ਡਾ. ਜੋਤੀ ਯਾਦਵ ਵਲੋਂ ਜਾਰੀ ਹਦਾਇਤਾਂ ਅਨੁਸਾਰ ਥਾਣਾ ਮੁਖੀ ਮਾਛੀਵਾਡ਼ਾ ਇੰਸਪੈਕਟਰ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਹਾਕਮ ਸਿੰਘ, ਸਹਾਇਕ ਥਾਣੇਦਾਰ ਪਵਨਜੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਪਿੰਡ ਭੱਟੀਆਂ ਰੋਡ ’ਤੇ ਗਸ਼ਤ ਕੀਤੀ ਜਾ ਰਹੀ ਸੀ ਤਾਂ ਕੁਹਾੜਾ ਰੋਡ ’ਤੇ ਪੈਂਦੇ ਪਿੰਡ ਅਢਿਆਣਾ ਦੇ ਬੱਸ ਸਟੈਂਡ ਵਿਚ 2 ਨੌਜਵਾਨ ਬੈਠੇ ਦਿਖਾਈ ਦਿੱਤੇ।

ਇਨ੍ਹਾਂ ’ਚੋਂ ਇਕ ਕਾਲੀ ਟੀ ਸ਼ਰਟ ਪਹਿਨੇ ਨੌਜਵਾਨ ਨੇ ਆਪਣੇ ਲੱਕ ਨਾਲ ਬੰਨੀ ਜਾਮਣੀ ਰੰਗ ਦੀ ਕਿੱਟ ਬੈਗ ’ਚੋਂ ਪਾਰਦਰਸ਼ੀ ਮੋਮੀ ਕਾਗਜ਼ ਹੇਠਾਂ ਸੁੱਟ ਦਿੱਤਾ ਅਤੇ ਦੂਜੇ ਨੌਜਵਾਨ ਦੇ ਚਿੱਟੀ ਧਾਰੀਦਾਰ ਟੀ ਸ਼ਰਟ ਤੇ ਲੋਅਰ ਪਹਿਨੀ ਸੀ, ਉਸ ਨੇ ਵੀ ਪਜਾਮੇ ਦੀ ਜੇਬ ’ਚੋਂ ਮੋਮੀ ਲਿਫ਼ਾਫਾ ਹੇਠਾਂ ਸੁੱਟ ਦਿੱਤਾ। ਦੋਵੇਂ ਨੌਜਵਾਨ ਨਸ਼ੇੜੀ ਕਿਸਮ ਦੇ ਜਾਪਦੇ ਸਨ। ਪੁਲਿਸ ਵਲੋਂ ਪੁੱਛਣ ’ਤੇ ਇਕ ਨੇ ਆਪਣਾ ਨਾਮ ਜਸ਼ਨਪ੍ਰੀਤ ਸਿੰਘ ਉਰਫ਼ ਭੋਲਾ ਅਤੇ ਦੂਜੇ ਨੇ ਦੀਪਕ ਉਰਫ਼ ਦੀਪ ਦੱਸਿਆ।

ਪੁਲਿਸ ਵਲੋਂ ਸੁੱਟੇ ਗਏ ਸਾਈਡ ਕਿੱਟ ਬੈਗ ਦੀ ਤਲਾਸ਼ੀ ਦੌਰਾਨ ਉਸ ਪਾਰਦਰਸ਼ੀ ਲਿਫ਼ਾਫੇ ’ਚੋਂ 15 ਗ੍ਰਾਮ ਹੈਰੋਇਨ ਤੇ 97 ਹਜ਼ਾਰ ਭਾਰਤੀ ਕਰੰਸੀ ਨੋਟ ਬਰਾਮਦ ਹੋਏ। ਡੀ.ਐੱਸ.ਪੀ. ਨੇ ਦੱਸਿਆ ਕਿ ਉਕਤ ਦੋਵੇਂ ਨੌਜਵਾਨਾਂ ਖਿਲਾਫ਼ ਐੱਨ.ਡੀ.ਪੀ.ਸੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲਿਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਸਨ ਅਤੇ ਕਿੱਥੇ-ਕਿੱਥੇ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਕ ਨੌਜਵਾਨ ਖਿਲਾਫ਼ ਪਹਿਲਾਂ ਵੀ ਨਸ਼ੇ ਦਾ ਮਾਮਲਾ ਦਰਜ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ