ਅਮਰਨਾਥ ਯਾਤਰਾ ’ਚ ਵੱਡਾ ਹਾਦਸਾ, ਪਹਿਲਗਾਮ ਰੂਟ ’ਤੇ ਸ਼ਰਧਾਲੂਆਂ ਨਾਲ ਭਰੀਆਂ 3 ਬੱਸਾਂ ਟਕਰਾਈਆਂ

ਸ੍ਰੀਨਗਰ, 5 ਜੁਲਾਈ- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਅਮਰਨਾਥ ਯਾਤਰਾ ਰੂਟ ’ਤੇ ਅੱਜ ਇਕ ਵੱਡਾ ਹਾਦਸਾ ਵਾਪਰ ਗਿਆ, ਇਥੇ ਪਹਿਲਗਾਮ ਰੂਟ ’ਤੇ ਜਾ ਰਹੇ ਸ਼ਰਧਾਲੂਆਂ ਦੇ ਕਾਫ਼ਲੇ ਵਿਚ ਸ਼ਾਮਿਲ 4 ਬੱਸਾਂ ਇਕ ਦੂਜੇ ਨਾਲ ਟਕਰਾ ਗਈਆਂ ਤੇ ਇਸ ਹਾਦਸੇ ਵਿਚ 36 ਸ਼ਰਧਾਲੂ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਚੰਦਰਕੋਟ ਲੰਗਰ ਸਥਲ ਨੇੜੇ ਉਸ ਸਮੇਂ ਵਾਪਰਿਆ ਜਦੋਂ ਇਕ ਬੱਸ ਦੀ ਬ੍ਰੇਕ ਫੇਲ੍ਹ ਹੋ ਗਈ ਅਤੇ ਉਹ ਦੂਜੀ ਬੱਸ ਨਾਲ ਟਕਰਾ ਗਈ। ਗਨੀਮਤ ਇਹ ਰਹੀ ਕਿ ਇਹ ਬੱਸਾਂ ਖੜ੍ਹੀਆਂ ਸਨ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।