JALANDHAR WEATHER

ਜੰਮੂ ਕਸ਼ਮੀਰ: ਪੁਣਛ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨੇ ਅੱਤਵਾਦੀ ਟਿਕਾਣਾ ਕੀਤਾ ਤਬਾਹ

ਸ੍ਰੀਨਗਰ, 5 ਜੁਲਾਈ- ਪੁਣਛ ਜ਼ਿਲ੍ਹੇ ਦੇ ਸੁਰਨਕੋਟ ਤਹਿਸੀਲ ਦੇ ਬਹਿਰਾਮ ਗੱਲਾ ਖੇਤਰ ਵਿਚ ਪੁਲਿਸ ਅਤੇ ਫੌਜ ਨੇ ਇਕ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਅਤੇ ਇਕ ਅੱਤਵਾਦੀ ਟਿਕਾਣਾ ਤਬਾਹ ਕਰ ਦਿੱਤਾ। ਇਸ ਦੌਰਾਨ ਸੁਰੱਖਿਆ ਬਲਾਂ ਨੇ ਹੈਂਡ ਗ੍ਰਨੇਡ, ਗੋਲੀਆਂ, ਤਾਰ ਕਟਰ, ਚਾਕੂ ਅਤੇ ਹੋਰ ਸ਼ੱਕੀ ਸਮਾਨ ਬਰਾਮਦ ਕੀਤਾ। ਸੁਰੱਖਿਆ ਬਲਾਂ ਨੇ ਦੱਸਿਆ ਕਿ ਇਸ ਟਿਕਾਣੇ ਤੋਂ ਤਿੰਨ ਹੈਂਡ ਗ੍ਰਨੇਡ, ਗੋਲੀਆਂ, ਚਾਰਜ ਲੀਡ, ਲੋਹੇ ਦੀ ਰਾਡ, ਤਾਰ ਕਟਰ, ਚਾਕੂ, ਪੈਨਸਿਲ ਸੈੱਲ, ਲਾਈਟਰ ਅਤੇ ਹੋਰ ਬਹੁਤ ਸਾਰੀ ਸਮੱਗਰੀ ਬਰਾਮਦ ਕੀਤੀ ਗਈ ਹੈ। ਇਹ ਤਲਾਸ਼ੀ ਅਭਿਆਨ ਇਲਾਕੇ ਵਿਚ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਅਤੇ ਅੱਤਵਾਦੀਆਂ ਦੀਆਂ ਗਤੀਵਿਧੀਆਂ ’ਤੇ ਨੇੜਿਓਂ ਨਜ਼ਰ ਰੱਖਣ ਲਈ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ