JALANDHAR WEATHER

ਇਕੋ ਘਰ 'ਚ 3 ਲੋਕਾਂ ਦੀ ਭੇਤਭਰੀ ਹਾਲਤ 'ਚ ਮੌਤ

ਨਵੀਂ ਦਿੱਲੀ, 5 ਜੁਲਾਈ-ਦਿੱਲੀ ਦੇ ਦੱਖਣਪੁਰੀ ਖੇਤਰ ਵਿਚ ਇਕ ਘਰ ਵਿਚ 4 ਲੋਕ ਬੇਹੋਸ਼ ਮਿਲੇ। 3 ਦੀ ਮੌਤ ਹੋ ਗਈ ਹੈ ਤੇ ਇਕ ਦਾ ਇਲਾਜ ਚੱਲ ਰਿਹਾ ਹੈ। ਡੀ.ਸੀ.ਪੀ. ਅੰਕਿਤ ਚੌਹਾਨ ਨੇ ਇਹ ਜਾਣਕਾਰੀ ਦਿੱਤੀ।
ਡੀ.ਸੀ.ਪੀ. ਅੰਕਿਤ ਚੌਹਾਨ ਨੇ ਦੱਸਿਆ ਕਿ ਸਾਨੂੰ ਸਵੇਰੇ ਲਗਭਗ 11.15 ਵਜੇ ਇਕ ਫੋਨ ਆਇਆ ਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਉਸਦਾ ਭਰਾ ਗੇਟ ਨਹੀਂ ਖੋਲ੍ਹ ਰਿਹਾ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਨੂੰ ਚਾਰ ਲੋਕ ਬੇਹੋਸ਼ ਮਿਲੇ।

ਘਰ ਦੇ ਅੰਦਰ ਕੁਝ ਏ.ਸੀ. ਯੂਨਿਟ ਅਤੇ ਗੈਸ ਸਿਲੰਡਰ ਪਏ ਮਿਲੇ। ਉਨ੍ਹਾਂ ਦੀ ਉਮਰ 20-25 ਸਾਲ ਦੇ ਵਿਚਕਾਰ ਸੀ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਇਕ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ, ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਮੌਤ ਅਜੇ ਵੀ ਰਹੱਸ ਬਣੀ ਹੋਈ ਹੈ। ਡੀ.ਸੀ.ਪੀ. ਨੇ ਕਿਹਾ ਕਿ ਪਹਿਲੀ ਨਜ਼ਰ ਵਿਚ ਕੋਈ ਗਲਤੀ ਨਹੀਂ ਜਾਪਦੀ। ਅਸੀਂ ਜਾਂਚ ਕਰ ਰਹੇ ਹਾਂ ਕਿ ਇਹ ਗੈਸ ਲੀਕ ਸੀ ਜਾਂ ਕੁਝ ਹੋਰ।

ਜਿਨ੍ਹਾਂ ਤਿੰਨ ਲੋਕਾਂ ਦੀਆਂ ਲਾਸ਼ਾਂ ਘਰ ਦੇ ਅੰਦਰੋਂ ਬਰਾਮਦ ਹੋਈਆਂ ਹਨ, ਉਹ ਏ.ਸੀ. ਮਕੈਨਿਕ ਦੱਸੇ ਜਾ ਰਹੇ ਹਨ। ਡੀ.ਸੀ.ਪੀ. ਨੇ ਕਿਹਾ ਕਿ ਜਦੋਂ ਪੁਲਿਸ ਘਰ ਦੇ ਅੰਦਰ ਪਹੁੰਚੀ ਤਾਂ ਚਾਰ ਲੋਕ ਬੇਹੋਸ਼ ਪਏ ਸਨ, ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਵਿਚੋਂ ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ