JALANDHAR WEATHER

ਪੁਰਾਣੀ ਰੰਜਸ਼ ਨੂੰ ਲੇ ਕੇ ਹੋਈ ਠਾਹ-ਠਾਹ

ਜਗਰਾਉਂ (ਲੁਧਿਆਣਾ), 5 ਜੁਲਾਈ (ਕੁਲਦੀਪ ਸਿੰਘ ਲੋਹਟ) - ਨੇੜਲੇ ਪਿੰਡ ਰੂੰਮੀ ਵਿਚ ਦੇਰ ਸ਼ਾਮ ਸੈਨੇਟਰੀ ਸਟੋਰ ਦੇ ਮਾਲਕ 'ਤੇ ਪੁਰਾਣੀ ਰੰਜਸ਼ ਨੂੰ ਲੈ ਕੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ।ਹਮਲਾਵਾਰਾਂ ਨੇ ਸ਼ਾਜਸ਼ੀ ਢੰਗ ਨਾਲ ਪਿਸਤੌਲ ਨਾਲ ਗੋਲੀ ਚਲਾਈ, ਪਰ ਵਾਰ ਅਸਫਲ ਰਹੇ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਸਵਾਰ ਨੌਜਵਾਨ ਭੱਜਣ 'ਚ ਕਾਮਯਾਬ ਹੋ ਗਏ।
ਜਤਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਛੱਜਾਵਾਲ ਨੇੜਲੇ ਪਿੰਡ ਰੂੰਮੀ ਵਿਖੇ ਸੈਨੇਟਰੀ ਤੇ ਹਾਰਡਵੇਅਰ ਦੀ ਦੁਕਾਨ ਕਰਦਾ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋ ਜਤਿੰਦਰ ਸਿੰਘ ਦੇਰ ਸ਼ਾਮ 7.25 ਵਜੇ ਦੇ ਕਰੀਬ ਆਪਣੀ ਫਾਰਚੂਨਰ ਗੱਡੀ ਨੰਬਰ'ਤੇ ਆਪਣੇ ਪਿੰਡ ਛੱਜਾਵਾਲ ਜਾਣ ਲੱਗਾ ਤਾਂ ਪਿੰਡ ਦੇ ਮੋੜ 'ਤੇ ਖੜੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਹੱਥ 'ਚ ਫੜੇ ਪਰਨੇ 'ਚ ਲੁਕੋਏ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਤੇ ਇਹ ਗੋਲੀ ਉਸ ਦੇ ਸਿਰ ਦੇ ਇਕ ਪਾਸਿਓ ਲੰਘਦੀ ਹੋਈ ਦੂਜੀ ਸਾਈਡ ਦੇ ਸ਼ੀਸ਼ੇ ਨੂੰ ਤੋੜਕੇ ਗੱਡੀ ਦੇ ਆਰ-ਪਾਰ ਹੋ ਗਈ।

ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਉਸਦੇ ਜੀਜੇ ਨਾਲ 2018 'ਚ ਤਲਾਕ ਹੋ ਗਿਆ ਸੀ, ਜਿਸ ਦੇ ਚਲਦਿਆਂ ਉਸ ਦਾ ਜੀਜਾ ਇਸ ਗੱਲ ਲਈ ਉਸ ਨੂੰ ਜ਼ਿੰਮੇਵਾਰ ਮੰਨਦਾ ਹੈ ਤੇ ਉਸ 'ਤੇ ਲਗਾਤਾਰ ਹਮਲੇ ਕਰਵਾ ਰਿਹਾ ਹੈ ।ਜਤਿੰਦਰ ਸਿੰਘ ਅਨੁਸਾਰ ਇਹ ਤੀਜਾ ਚੌਥਾ ਹਮਲਾ ਹੈ ਜਿਸ ਤੋਂ ਬੜੀ ਮੁਸ਼ਕਿਲ ਨਾਲ ਬਚਾਅ ਹੋਇਆ ਹੈ। ਜਤਿੰਦਰ ਸਿੰਘ ਨੇ ਪੁਲਿਸ ਤੋ ਨਿਰਪੱਖ ਜਾਂਚ ਕਰਕੇ ਦੋਸੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।ਉਧਰ ਘਟਨਾ ਦੀ ਸੂਚਨਾਂ ਮਿਲਦਿਆਂ ਹੀ ਥਾਣਾ ਸਦਰ ਦੇ ਐਸ ਐੱਚ ਓ ਸੁਰਜੀਤ ਸਿੰਘ ਮੌਕੇ 'ਤੇ ਪਹੁੰਚ ਗਏ ਤੇ ਉਨ੍ਹਾਂ ਜਤਿੰਦਰ ਸਿੰਘ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ