JALANDHAR WEATHER

ਰਾਜਸਥਾਨ ਵਿਚ ਭਾਰੀ ਮੀਂਹ ਜਾਰੀ, ਸੜਕਾਂ ਜਲਥਲ

ਜੈਪੁਰ, 5 ਜੁਲਾਈ-ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਜਾਰੀ ਹੈ। ਸਥਾਨਕ ਮੌਸਮ ਵਿਭਾਗ ਨੇ ਕਿਹਾ ਕਿ ਬੁੰਦੀ ਜ਼ਿਲ੍ਹੇ ਦੇ ਇੰਦਰਗੜ੍ਹ ਵਿਚ ਸ਼ਨੀਵਾਰ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ 144 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਕੇਂਦਰ ਜੈਪੁਰ ਅਨੁਸਾਰ, ਰਾਜ ਵਿਚ ਮੀਂਹ ਦਾ ਦੌਰ ਜਾਰੀ ਰਹੇਗਾ।

ਮੌਸਮ ਵਿਭਾਗ ਨੇ ਕਿਹਾ ਕਿ ਧੌਲਪੁਰ ਦੇ ਬਾਰੀ ਵਿਚ 70 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਇਸ ਤੋਂ ਬਾਅਦ ਜੈਪੁਰ ਦੇ ਫਾਗੀ ਵਿਚ 50 ਮਿਲੀਮੀਟਰ ਅਤੇ ਰਾਜਸਮੰਦ ਦੇ ਅਮੇਤ, ਅਲਵਰ ਦੇ ਕਠੂਮਾਰ ਅਤੇ ਬਾਰਨ ਦੇ ਕਿਸ਼ਨਗੰਜ ਵਿਚ 30-30 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਤੇ ਕਿਹਾ ਕਿ ਬਾੜਮੇਰ ਦੇ ਸੇਡਵਾ ਅਤੇ ਟੋਂਕ ਦੇ ਮਾਲਪੁਰਾ ਵਿਚ ਵੀ 30-30 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਬੀਕਾਨੇਰ, ਨਾਗੌਰ, ਭੀਲਵਾੜਾ, ਡੂੰਗਰਪੁਰ, ਉਦੈਪੁਰ, ਝੁੰਝੁਨੂ ਅਤੇ ਸਵਾਈ ਮਾਧੋਪੁਰ ਦੇ ਕਈ ਸਥਾਨਾਂ 'ਤੇ 10 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ