JALANDHAR WEATHER

ਘਰੇਲੂ ਝਗੜੇ ਕਾਰਨ ਵਿਅਕਤੀ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਕਪੂਰਥਲਾ, 2 ਜੁਲਾਈ (ਅਮਨਜੋਤ ਸਿੰਘ ਵਾਲੀਆ)-ਬੁੱਧਵਾਰ ਦੁਪਹਿਰ ਸਮੇਂ ਇਕ ਵਿਅਕਤੀ ਨੇ ਘਰਵਾਲੀ ਨਾਲ ਚੱਲ ਰਹੇ ਘਰੇਲੂ ਝਗੜੇ ਕਾਰਨ ਦਿਮਾਗੀ ਤੌਰ ਉਤੇ ਪਰੇਸ਼ਾਨ ਹੋ ਕੇ ਆਪਣੇ-ਆਪ ਨੂੰ ਪਿਸਟਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ.ਆਈ. ਸੁਖਵਿੰਦਰ ਸਿੰਘ ਨੇ ਕਿਹਾ ਕਿ ਸੁਖਚੈਨ ਸਿੰਘ ਉਰਫ ਸੁੱਖਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਇੰਦਰ ਵਿਹਾਰ ਔਜਲਾ ਫਾਟਕ ਰੋਡ ਜਿਸ ਦਾ ਆਪਣੀ ਪਤਨੀ ਨਾਲ ਘਰੇਲੂ ਵਿਵਾਦ ਚੱਲ ਰਿਹਾ ਸੀ, ਉਸਨੇ ਬੀਤੇ ਦਿਨੀਂ ਵੀ ਕਰਤਾਰਪੁਰ ਵਿਖੇ ਆਪਣੇ ਸਹੁਰੇ ਪਰਿਵਾਰ ਨਾਲ ਕਥਿਤ ਤੌਰ ਉਤੇ ਝਗੜਾ ਕੀਤਾ ਸੀ ਤੇ ਫਾਇਰਿੰਗ ਕੀਤੇ ਜਾਣ ਬਾਰੇ ਵੀ ਕਿਹਾ ਜਾ ਰਿਹਾ ਹੈ, ਜਿਸ ਤਹਿਤ ਉਸ ਵਿਰੁੱਧ ਥਾਣਾ ਕਰਤਾਰਪੁਰ ਵਿਚ ਮਾਮਲਾ ਦਰਜ ਹੈ। ਉਹ ਦਿਮਾਗੀ ਤੌਰ ਉਤੇ ਪਰੇਸ਼ਾਨ ਸੀ, ਜਿਸ ਨੇ ਅੱਜ ਆਪਣੇ ਘਰ ਦੇ ਪਿੱਛੇ ਪਿਸਟਲ ਨਾਲ ਆਪਣੇ-ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਣ ਉਤੇ ਥਾਣਾ ਸਿਟੀ ਪੁਲਿਸ ਮੌਕੇ ਉਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ